ਰੇਲਵੇ ਲਾਈਨ ਨੇੜੇ ਲੱਗੇ ਗਾਰਬੈਜ ਪ੍ਰੋਸੈਸਿੰਗ ਪਲਾਂਟ ਨੂੰ ਚੁਕਵਾਉਣ ਲਈ ਵਸਨੀਕਾਂ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ

ਐਸ.ਏ.ਐਸ. ਨਗਰ, 23 ਜੂਨ- ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਫੇਜ਼ 11 ਦੇ ਨੇੜੇ ਪਿੰਡ ਕੰਬਾਲਾ-ਕੰਬਾਲੀ ਦੇ ਨੇੜੇ ਚਲਾਏ ਜਾ ਰਹੇ ਗਾਰਬੈਜ ਪ੍ਰੋਸੈਸਿੰਗ ਪਲਾਂਟ ਸਬੰਧੀ ਫੇਜ਼-11 ਦੀਆਂ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਧਾਰਮਿਕ ਸੰਸਥਾਵਾਂ ਅਤੇ ਪਤਵੰਤੇ ਵਿਅਕਤੀਆਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਾਮਲੇ ਦਾ ਸਥਾਈ ਹੱਲ ਕੀਤਾ ਜਾਵੇਗਾ।

ਵਿਧਾਇਕ ਨਾਲ ਮੁਲਾਕਾਤ ਕਰਨ ਗਏ ਵਫਦ ਵਿੱਚ ਕੌਂਸਲਰ ਕੁਲਵੰਤ ਸਿੰਘ ਕਲੇਰ, ਪ੍ਰਮੋਦ ਮਿੱਤਰਾ ਪ੍ਰਧਾਨ ਲਕਸ਼ਮੀ ਨਰਾਇਣ ਮੰਦਰ ਮੁਹਾਲੀ, ਅਮਰਜੀਤ ਸਿੰਘ ਪ੍ਰਧਾਨ ਫਰੈਂਡਸ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ, ਬਖਸ਼ੀਸ਼ ਸਿੰਘ ਪ੍ਰਧਾਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਈਸਟ) ਫੇਜ਼ 11 ਮੁਹਾਲੀ, ਗੁਰਮੇਜ ਸਿੰਘ ਮੌਜੋਵਾਲ ਪ੍ਰਧਾਨ ਭਗਤ ਪੂਰਨ ਸਿੰਘ ਵਾਤਾਵਰਨ ਸੁਸਾਇਟੀ, ਆਰ.ਐਸ. ਢਿੱਲੋਂ, ਡਾਕਟਰ ਮਨਿੰਦਰ ਕੌਰ ਪ੍ਰਧਾਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਐਚ.ਆਈ.ਜੀ. ਹਾਊਸ ਫੇਜ਼ 11 ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਫੇਜ਼ 11 ਦੇ ਵਸਨੀਕ ਮੌਜੂਦ ਸਨ।
ਉਨ੍ਹਾਂ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਸੂਰਤ ਵਿੱਚ ਮੁਹਾਲੀ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦੇਣਗੇ।
ਇਸ ਦੌਰਾਨ ਫੇਜ਼ 11 ਦੇ ਵਸਨੀਕਾਂ ਦੇ ਵਫਦ ਵੱਲੋਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਇਸ ਗਾਰਬੈਜ ਪਲਾਂਟ ਨੂੰ ਇੱਥੋਂ ਕਿਤੇ ਹੋਰ ਤਬਦੀਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ।