ਅੱਤਵਾਦੀ, ਕੁਦਰਤੀ ਹਮਲਿਆਂ ਸਮੇਂ ਬਚਣ ਬਚਾਉਣ ਦੀ ਟ੍ਰੇਨਿੰਗ ਜ਼ਰੂਰੀ - ਕਾਕਾ ਰਾਮ ਵਰਮਾ।

ਪਟਿਆਲਾ- ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਜਾਂ ਇਨ੍ਹਾਂ ਤੋਂ ਪਹਿਲਾਂ ਹੋਏ ਅਨੇਕਾਂ ਹਮਲਿਆਂ, ਸੰਸਾਰ ਜੰਗਾਂ, ਕੁਦਰਤੀ ਅਤੇ ਮਨੁੱਖੀ ਆਪਤਾਵਾਂ ਕਾਰਨ ਮਰਨ ਵਾਲਿਆਂ ਨੂੰ ਕੁਝ ਦਿਨਾਂ ਬਾਅਦ, ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦੇਕੇ ਸਾਰੇ ਭੁਲ ਜਾਂਦੇ ਹਨ ਪਰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਅਜਿਹੇ ਹਮਲਿਆਂ ਕਾਰਨ, ਮਰ ਜਾਂਦੇ, ਉਹ ਲੋਕ, ਬੱਚੇ, ਬਜ਼ੁਰਗ, ਵਿਧਵਾਵਾਂ ਆਪਣੇ ਵਿਛੜਿਆ ਨੂੰ ਕਦੇ ਵੀ ਨਹੀਂ ਭੁਲਾ ਸਕਦੇ।

ਪਟਿਆਲਾ- ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਜਾਂ ਇਨ੍ਹਾਂ ਤੋਂ ਪਹਿਲਾਂ ਹੋਏ ਅਨੇਕਾਂ ਹਮਲਿਆਂ, ਸੰਸਾਰ ਜੰਗਾਂ, ਕੁਦਰਤੀ ਅਤੇ ਮਨੁੱਖੀ ਆਪਤਾਵਾਂ ਕਾਰਨ ਮਰਨ ਵਾਲਿਆਂ ਨੂੰ ਕੁਝ ਦਿਨਾਂ ਬਾਅਦ, ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦੇਕੇ ਸਾਰੇ ਭੁਲ ਜਾਂਦੇ ਹਨ ਪਰ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਅਜਿਹੇ ਹਮਲਿਆਂ ਕਾਰਨ, ਮਰ ਜਾਂਦੇ, ਉਹ ਲੋਕ, ਬੱਚੇ, ਬਜ਼ੁਰਗ, ਵਿਧਵਾਵਾਂ ਆਪਣੇ ਵਿਛੜਿਆ ਨੂੰ ਕਦੇ ਵੀ ਨਹੀਂ ਭੁਲਾ ਸਕਦੇ। 
ਇਸ ਲਈ ਜ਼ਰੂਰੀ ਹੈ ਕਿ ਬੱਚਿਆਂ, ਨੋਜਵਾਨਾਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਕੁਦਰਤੀ ਜਾਂ ਮਨੁੱਖੀ ਹਮਲਿਆਂ ਸਮੇਂ, ਆਪਣੇ ਆਪ ਦੀ ਸੁਰੱਖਿਆ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਦੀ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣ।  ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਹੁੰਦੇ ਹੀ ਰਹਿਣਗੇ, ਅਨੇਕਾਂ ਦੇਸ਼ਾਂ ਵਿੱਚ ਜੰਗਾਂ ਚਲ ਰਹੀਆ ਹਨ, ਕਿਉਂਕਿ ਦਿਲਾਂ ਵਿੱਚ ਨਫਰਤਾਂ, ਆਕੜ, ਹੰਕਾਰ  ਹਿੰਸਾਂ ਲੁਟਮਾਰਾ ਕਰਨ ਦੀ ਪ੍ਰਵਿਰਤੀ ਵਧਦੀ ਹੀ ਜਾ ਰਹੀ ਹੈ।
 ਉਨ੍ਹਾਂ ਨੇ ਦਸਿਆ ਕਿ ਪਹਿਲੇ ਸੰਸਾਰ ਯੁੱਧ ਮਗਰੋਂ ਅਨੇਕਾਂ ਦੇਸ਼ਾਂ ਵਿੱਚ ਵਿਦਿਆਰਥੀਆਂ, ਨੋਜਵਾਨਾਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ, ਸਕਾਊਟ ਗਾਈਡ ਅਤੇ ਰੈੱਡ ਕਰਾਸ ਫਸਟ ਏਡ ਵੰਲਟੀਅਰਾਂ ਨੂੰ, ਬਚਪਨ ਅਤੇ ਜਵਾਨੀ ਵਿੱਚ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ, ਸਾਲ ਵਿੱਚ ਦੋ ਤਿੰਨ ਵਾਰ ਕੁਦਰਤੀ ਅਤੇ ਮਨੁੱਖੀ ਹਮਲਿਆਂ, ਜੰਗਾਂ, ਦੌਰਾਨ ਆਪਣੇ ਬਚਾਓ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਂਦੀਆਂ ਹਨ।  
ਸਿਖਿਅਤ ਵਿਦਿਆਰਥੀ ਅਤੇ ਨੋਜਵਾਨ,  ਐਮਰਜੈਂਸੀ ਦੌਰਾਨ, ਜਾਨੀ ਅਤੇ ਮਾਲੀ ਨੁਕਸਾਨਾਂ ਨੂੰ ਰੋਕਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਵਾਲੇ ਮਦਦਗਾਰ ਫ਼ਰਿਸ਼ਤੇ ਬਣਕੇ ਬਹੁਤ ਮਾਣ ਮਹਿਸੂਸ ਕਰਦੇ ਹਨ। ਆਪਦਾ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਅਜ ਦੇ ਸਮੇਂ ਵਿੱਚ ਭੋਜਨ ਪਾਣੀ ਸਿਖਿਆ ਮਨੋਰੰਜਨ ਤੋਂ ਵੱਧ ਜਰੂਰੀ ਹਨ, ਕਿਉਂਕਿ ਉਨ੍ਹਾਂ ਦੇ ਹੱਥਾਂ ਵਿੱਚ ਸੰਜੀਵਨੀ ਬੂਟੀਆਂ ਆ ਗਈਆ ਹਨ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹਈਆ ਜੀ ਰਾਹੀਂ ਹਜ਼ਾਰਾਂ ਜ਼ਖ਼ਮੀ ਸੈਨਿਕਾਂ ਦੇ ਜੀਵਨ ਬਚਾਏ ਸਨ।  
ਕਾਕਾ ਰਾਮ ਵਰਮਾ ਨੇ ਪੰਜਾਬ ਸਰਕਾਰ, ਜ਼ਿਲੇ ਦੇ ਡਿਪਟੀ ਕਮਿਸ਼ਨਰ, ਜ਼ਿਲਾ ਸਿੱਖਿਆ ਅਫਸਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਵਿਦਿਆਰਥੀਆਂ, ਅਧਿਆਪਕਾਂ ਕਰਮਚਾਰੀਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਹਮਲਿਆਂ, ਆਪਦਾਵਾਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਅਤੇ ਅਚਾਨਕ ਹੋਣ ਵਾਲੀਆਂ ਮੌਤਾਂ ਸਮੇਂ ਮਰਦਿਆਂ ਨੂੰ ਬਚਾਉਣ ਲਈ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਮਿਸ਼ਨ ਸ਼ੁਰੂ ਕੀਤੇ ਜਾਣ। 
ਜਿਸ ਹਿੱਤ, ਸਾਬਕਾ ਫੋਜੀਆਂ, ਡਾਕਟਰਾਂ ਨਰਸਾਂ ਅਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਦੀ ਸਹਾਇਤਾ, ਲੈਕੇ, ਭਾਰਤ ਅਤੇ ਪੰਜਾਬ ਦੇ ਨੌਜਵਾਨਾਂ ਨੂੰ, ਅੱਤਵਾਦੀ ਅਤੇ ਕੁਦਰਤੀ ਹਮਲਿਆਂ ਦੇ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਬਣਾਇਆ ਜਾ ਸਕਦਾ ਹੈ।  ਕਾਕਾ ਰਾਮ ਵਰਮਾ ਵਲੋਂ ਮੁਫ਼ਤ ਵਿੱਚ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਜਾਣਗੀਆਂ।