
ਇਸਤਰੀ ਜਾਗ੍ਰਿਤੀ ਮੰਚ ਨੇ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਨਵਾਂਸ਼ਹਿਰ- ਅੱਜ ਇਸਤਰੀ ਜਾਗ੍ਰਿਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ,ਬੰਗਾ ਰੋਡ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਇਸ ਜਥੇਬੰਦੀ ਦੀ 31 ਸਾਲ ਅਗਵਾਈ ਕਰਨ ਵਾਲੀ ਸੰਗਰਾਮਣ ਆਗੂ ਇਸਤਰੀ ਜਾਗ੍ਰਿਤੀ ਮੰਚ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕੀਤਾ ਗਿਆ। ਜਿਲਾ ਪੱਧਰੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਲਬੀਰ ਕੌਰ ਸੰਘਾ ਸ਼ਹਾਬ ਪੁਰ,ਹਰਬੰਸ ਕੌਰ ਨਵਾਂਸ਼ਹਿਰ, ਸੁਦੇਸ਼ ਕੁਮਾਰੀ ਮਾਹਲ ਗਹਿਲਾਂ,ਅਨੀਤਾ ਬਲਾਚੌਰ ਅਤੇ ਕਮਲੇਸ਼ ਕੌਰ ਉੜਾਪੜ ਨੇ ਕੀਤੀ।
ਨਵਾਂਸ਼ਹਿਰ- ਅੱਜ ਇਸਤਰੀ ਜਾਗ੍ਰਿਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ,ਬੰਗਾ ਰੋਡ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਇਸ ਜਥੇਬੰਦੀ ਦੀ 31 ਸਾਲ ਅਗਵਾਈ ਕਰਨ ਵਾਲੀ ਸੰਗਰਾਮਣ ਆਗੂ ਇਸਤਰੀ ਜਾਗ੍ਰਿਤੀ ਮੰਚ ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਗੁਰਬਖਸ਼ ਕੌਰ ਸੰਘਾ ਨੂੰ ਸਮਰਪਿਤ ਕੀਤਾ ਗਿਆ। ਜਿਲਾ ਪੱਧਰੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਲਬੀਰ ਕੌਰ ਸੰਘਾ ਸ਼ਹਾਬ ਪੁਰ,ਹਰਬੰਸ ਕੌਰ ਨਵਾਂਸ਼ਹਿਰ, ਸੁਦੇਸ਼ ਕੁਮਾਰੀ ਮਾਹਲ ਗਹਿਲਾਂ,ਅਨੀਤਾ ਬਲਾਚੌਰ ਅਤੇ ਕਮਲੇਸ਼ ਕੌਰ ਉੜਾਪੜ ਨੇ ਕੀਤੀ।
ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਚ ਦੇ ਜਿਲਾ ਆਗੂ ਸੰਤੋਸ਼ ਕੁਮਾਰੀ ਕੁਰਲ,ਹਰਬੰਸ ਕੌਰ ਨਵਾਂਸ਼ਹਿਰ, ਰਾਜਵਿੰਦਰ ਕੌਰ,ਸੁਰਜੀਤ ਕੌਰ ਉਟਾਲ, ਸ਼ਕੁੰਤਲਾ ਸਰੋਏ, ਕਿਰਨਜੀਤ ਕੌਰ ਧਰਮਕੋਟ, ਮਨਜੀਤ ਕੌਰ ਆਲਾਚੌਰ, ਕਮਲਜੀਤ ਕੌਰ ਮੂਸਾਪੁਰ, ਪਰਮਜੀਤ ਕੌਰ ਮੀਰਪੁਰ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਹੋਂਦ ਪਛਾਨਣ, ਨਵੇਂ ਰਾਹਾਂ ਦੇ ਰਾਹੀਂ ਬਣਨ ਲਈ, ਔਰਤਾਂ ਉੱਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਜਰੂਰੀ ਹੈ।
ਉਹਨਾਂ ਕਿਹਾ ਕਿ ਅੱਜ ਦਾ ਦਿਨ ਔਰਤ ਵਰਗ ਲਈ ਬੜਾ ਗੌਰਵਮਈ ਦਿਹਾੜਾ ਹੈ। ਔਰਤ ਵਰਗ ਨਾਲ ਅੱਜ ਵੀ ਸਮਾਜਿਕ, ਆਰਥਿਕ ਤੌਰ ਉੱਤੇ ਵਿਤਕਰੇ ਜਾਰੀ ਹਨ। ਲੜਕੀਆਂ ਦੀ ਪਾਲਣਾ, ਪੜ੍ਹਾਈ ਅਤੇ ਮਿਹਨਤ ਸ਼ਕਤੀ ਦੇ ਮੁੱਲ ਵਿਚ ਮਰਦਾਂ ਦੇ ਮੁਕਾਬਲੇ ਢੇਰ ਸਾਰੇ ਵਿਤਕਰੇ ਹਨ। ਹਿੰਸਾ, ਘਰੇਲੂ ਹਿੰਸਾ, ਬਲਾਤਕਾਰ, ਛੇੜਛਾੜ ਦੇ ਰੂਪ ਵਿਚ ਔਰਤ ਹਰ ਰੋਜ਼ ਜਬਰ ਸਹਿ ਰਹੀ ਹੈ। ਦਹੇਜ ਦਾ ਕੋਹੜ ਸਮਾਜ ਅੰਦਰ ਅਜੇ ਵੀ ਪਸਰਿਆ ਹੋਇਆ ਹੈ।
ਔਰਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਲੋੜ ਹੈ। ਉਹਨਾਂ ਮੋਦੀ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਇਹ ਸਰਕਾਰ ਔਰਤ ਵਿਰੋਧੀ, ਧਾਰਮਿਕ ਘੱਟ ਗਿਣਤੀਆਂ ਵਿਰੋਧੀ, ਜਮਹੂਰੀ ਹੱਕਾਂ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਸਰਕਾਰ ਹੈ। ਸਰਕਾਰ ਦਾ ਅਲੋਚਕ ਹਰ ਵਿਅਕਤੀ ਅਤੇ ਜਥੇਬੰਦੀ ਇਸ ਸਰਕਾਰ ਲਈ ਦੇਸ਼ ਧ੍ਰੋਹੀ ਹੈ। ਧਰਮ ਦੇ ਨਾਂਅ ਉੱਤੇ ਲੋਕਾਂ ਨੂੰ ਵੰਡਣਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਇਸਦਾ ਨਿਤ ਨੇਮ ਬਣ ਗਿਆ ਹੈ।
ਇਸ ਸਰਕਾਰ ਦੇ ਰਾਜ ਵਿਚ ਔਰਤਾਂ ਦੀ ਅਸੁਰੱਖਿਆ ਵਧੀ ਹੈ ਅਤੇ ਇਸ ਸਰਕਾਰ ਨੇ ਬਲਾਤਕਾਰੀਆਂ, ਦੰਗੇ ਕਰਾਉਣ ਵਾਲਿਆਂ, ਭ੍ਰਿਸ਼ਟਾਚਾਰੀਆਂ ਦੀ ਹਮੇਸ਼ਾ ਪਿੱਠ ਥਾਪੜੀ ਹੈ।ਉਹਨਾਂ ਕਿਹਾ ਕਿ ਔਰਤਾਂ ਨਾ ਹੀ ਘਰਾਂ ਵਿੱਚ ਸੁਰੱਖਿਅਤ ਹਨ ਅਤੇ ਨਾ ਹੀ ਘਰਾਂ ਤੋਂ ਬਾਹਰ। ਪੰਜਾਬ ਦੀ ਆਪ ਸਰਕਾਰ ਉੱਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਇਹ ਸਰਕਾਰ ਚੋਣਾਂ ਵਿਚ ਹਰ ਔਰਤ ਨੂੰ 1000 ਰੁਪਏ ਮਾਸਿਕ ਦੇਣ ਦਾ ਆਪਣਾ ਕੀਤਾ ਵਾਅਦਾ ਪੂਰਾ ਨਹੀਂ ਕਰ ਰਹੀ।
ਉਹਨਾਂ ਔਰਤਾਂ ਦੀ ਇਤਿਹਾਸਕ ਭੂਮਿਕਾ ਦਾ ਜਿਕਰ ਕਰਦਿਆਂ ਕਿਹਾ ਕਿ ਇਤਿਹਾਸ ਵਿਚ ਵੱਡੀਆਂ ਵੱਡੀਆਂ ਸਮਾਜਿਕ, ਆਰਥਿਕ ਅਤੇ ਰਾਜਸੀ ਤਬਦੀਲੀਆਂ ਔਰਤਾਂ ਦੀ ਸ਼ਮੂਲੀਅਤ ਨਾਲ ਹੀ ਹੋਈਆਂ ਹਨ। ਜੋ ਔਰਤ ਦੀ ਸ਼ਮੂਲੀਅਤ ਬਗੈਰ ਸੰਭਵ ਹੀ ਨਹੀਂ ਸਨ। ਉਹਨਾਂ ਕਿਹਾ ਕਿ ਸਾਨੂੰ ਔਰਤ ਵਰਗ ਦੇ ਦੁਸ਼ਮਣ ਮੌਜੂਦਾ ਸਮਾਜਿਕ-ਆਰਥਿਕ-ਰਾਜਸੀ ਪ੍ਰਬੰਧ ਵਿਰੁੱਧ ਲੜਾਈ ਤੇਜ਼ ਕਰਨੀ ਚਾਹੀਦੀ ਹੈ।
ਰਣਜੀਤ ਕੌਰ ਮਹਿਮੂਦ ਪੁਰ, ਬਲਵਿੰਦਰ ਕੌਰ ਸਲੋਹ, ਲਖਵਿੰਦਰ ਕੌਰ ਨਵਾਂਸ਼ਹਿਰ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਸੁਰਜੀਤ ਕੌਰ ਉਟਾਲ ਜਿਲਾ ਪ੍ਰਧਾਨ ਮਹਿਲਾ ਵਿੰਗ ਕਿਰਤੀ ਕਿਸਾਨ ਯੂਨੀਅਨ, ਪੰਜਾਬ ਇਸਤਰੀ ਸਭਾ ਦੇ ਆਗੂ ਗੁਰਬਖਸ਼ ਕੌਰ ਰਾਹੋਂ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕਿਰਨਜੀਤ ਕੌਰ ਧਰਮਕੋਟ ਅਤੇ ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ ਦੇ ਜਿਲਾ ਆਗੂ ਮਨਜੀਤ ਕੌਰ ਆਲਾਚੌਰ ਨੂੰ ਆਪਣੇ ਆਪਣੇ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਗਿਆ।
