ਅਵਤਾਰਾਂ, ਗੁਰੂਆਂ ਵਲੋਂ ਮਾਨਵਤਾ ਸੈਨਿਕਾਂ ਨੂੰ ਬਚਾਉਣ ਲਈ ਆਫ਼ਤ ਪ੍ਰਬੰਧਨ ਫਸਟ ਏਡ ਲਈ ਮਹਾਨ ਕਾਰਜ ਕੀਤੇ - ਡਾਕਟਰ ਰਾਕੇਸ਼ ਗੋਤਮ
ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਸਕੂਲਾਂ ਵਿਖੇ ਮੁਕਾਬਲੇ ਕਰਵਾਏ ਜਾ ਰਹੇ ਹਨ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ ਤੋਂ ਇਲਾਵਾ ਸਮ੍ਰਾਟ ਅਸ਼ੋਕ ਜੀ, ਮਹਾਨ ਕ੍ਰਾਂਤੀਕਾਰੀ ਚਨਕੀਆ ਜੀ ਅਤੇ ਸ੍ਰ ਜੀਨ ਹੈਨਰੀ ਡਿਯੂਨਾ ਵਲੋਂ ਜੰਗਾਂ, ਕੁਦਰਤੀ ਜਾਂ ਮਨੁੱਖੀ ਆਪਦਾਵਾਂ ਸਮੇਂ ਪਬਲਿਕ ਅਤੇ ਸੈਨਿਕਾਂ ਨੂੰ ਬਚਾਉਣ ਲਈ ਕੀ ਕਾਰਜ ਕੀਤੇ।

ਇਸੇ ਸਬੰਧ ਵਿੱਚ ਟੈਨੀ ਜੇਮਜ਼ ਪਬਲਿਕ ਸਕੂਲ, ਪਟਿਆਲਾ ਵਿਖੇ ਜੂਨੀਅਰ ਅਤੇ ਸੀਨੀਅਰ ਗਰੂਪਾਂ ਵਿੱਚ ਮੁਕਾਬਲੇ ਕਰਵਾਏ। ਪ੍ਰਿੰਸੀਪਲ ਡਾਕਟਰ ਰਾਕੇਸ਼ ਗੋਤਮ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ੋ ਮਿਜ਼ਾਇਲਾਂ, ਰਸਾਇਣਕ ਪ੍ਰਮਾਣੂ, ਐਟਮੀ, ਬੰਬਾਂ ਦੀ ਵਰਤੋਂ ਅੱਜ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਦੀ ਉਤਪਤੀ ਅਤੇ ਵਰਤੋਂ ਭਾਰਤ ਦੀ ਵਰਤੋਂ ਰਮਾਇਣ ਮਹਾਂਭਾਰਤ ਜੰਗਾਂ ਦੌਰਾਨ ਕੀਤੀਆਂ ਗਈਆਂ ਹਨ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਾਈ ਘਨ੍ਹਈਆ ਜੀ ਰਾਹੀਂ ਜਿਥੇ ਜ਼ਖਮੀ ਸੈਨਿਕਾਂ ਨੂੰ ਬਚਾਉਣ ਲਈ ਪਾਣੀ ਅਤੇ ਮੁਢਲੀ ਸਹਾਇਤਾ ਦੇ ਕਾਰਜ ਸ਼ੁਰੂ ਕੀਤੇ ਉਥੇ ਮਾਨਵਤਾ ਨੂੰ ਬਚਾਉਣ ਲਈ ਆਪਣੇ ਪਿਤਾ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਬੇਨਤੀ ਕੀਤੀ। ਉਥੇ ਭਵਿੱਖ ਵਿੱਚ ਪਬਲਿਕ ਨੂੰ ਜ਼ਾਲਮ ਰਾਜਿਆਂ, ਸੈਨਿਕਾਂ ਤੋਂ ਬਚਾਉਣ ਲਈ ਖਾਲਸਾ ਫੌਜਾਂ ਤਿਆਰ ਕੀਤੀਆਂ, ਸੈਨਿਕਾਂ ਨੂੰ ਆਪਣੇ ਬਚਾਅ ਅਤੇ ਦੁਸ਼ਮਨਾਂ ਨੂੰ ਹਰਾਉਣ ਲਈ ਸ਼ਾਸਤਰ ਵਿਦਿਆ, ਇਨਸਾਨੀਅਤ ਪ੍ਰੇਮ ਹਮਦਰਦੀ ਦਾ ਗਿਆਨ ਦਿੱਤਾ।
ਗੋਤਮ ਜੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ, ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਇਸ ਤਰ੍ਹਾਂ ਦੇ ਆਫ਼ਤ ਪ੍ਰਬੰਧਨ, ਫਸਟ ਏਡ, ਸਿਵਲ ਡਿਫੈਂਸ ਦੀ ਟ੍ਰੇਨਿੰਗ ਅਭਿਆਸ ਅਤੇ ਜਾਣਕਾਰੀ ਮਿਲ ਰਹੀ ਹੈ ਅਤੇ ਜੇਤੂ ਵਿਦਿਆਰਥੀਆਂ ਨੂੰ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਆਪਣੀ ਪੱਧਰ ਤੇ ਇਨਾਮ ਵੀ ਦਿੱਤੇ ਜਾਂਦੇ ਹਨ