ਸ਼ਿਵਸੈਨਾ ਪੰਜਾਬ ਵੱਲੋਂ 15 ਅਗਸਤ ਨੂੰ ਖਰੜ ਤੋਂ ਮੁਹਾਲੀ ਤਕ ਕੱਢੀ ਜਾਵੇਗੀ ਮੋਟਰਸਾਈਕਲ ਰੈਲੀ

ਐਸ ਏ ਐਸ ਨਗਰ, 2 ਅਗਸਤ- ਸ਼ਿਵਸੈਨਾ ਪੰਜਾਬ ਵੱਲੋਂ 15 ਅਗਸਤ ਨੂੰ ਖਰੜ ਤੋਂ ਮੁਹਾਲੀ ਤਕ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਿਵਸੈਨਾ ਪੰਜਾਬ ਦੇ ਯੂਥ ਚੇਅਰਮੈਨ ਅਰਵਿੰਦ ਗੌਤਮ ਨੇ ਕਿਹਾ ਕਿ ਇਸ ਸੰਬੰਧੀ ਫੈਸਲਾ ਸ਼ਿਵਸੈਨਾ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਾਜੇਸ਼ ਮਲਿਕ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੌਰਾਨ ਲਿਆ ਗਿਆ, ਜਿਸ ਵਿੱਚ ਸ਼ਿਵਸੈਨਾ ਦੇ ਕੌਮੀ ਸਲਾਹਕਾਰ ਭੁਪਿੰਦਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਖਰੜ ਦੇ ਅੰਬਿਕਾ ਦੇਵੀ ਮੰਦਰ ਤੋਂ ਡੀ ਸੀ ਦਫ਼ਤਰ ਮੁਹਾਲੀ ਤਕ ਇੱਕ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ, ਜਿਸ ਵਿੱਚ ਪੰਜਾਬ ਸਰਕਾਰ ਦੇ ਯੁਵਕ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਨਤਕ ਕਰਦੇ ਹੋਏ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪੰਜਾਬ ਵਿੱਚ ਨੌਜਵਾਨ ਪਹਿਲਾਂ ਨਾਲੋਂ ਵੱਧ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਹਨ, ਪਰੰਤੂ ਪੰਜਾਬ ਸਰਕਾਰ ਇਸਤਿਹਾਰੀ ਬਿਆਨ ਦੇਣ ਤਕ ਸੀਮਿਤ ਹੈ।
ਇਸ ਮੌਕੇ ਭੁਪਿੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਨੂੰ 76 ਸਾਲ ਹੋਣ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਪੰਜਾਬ ਵਿੱਚ ਪੈਦਾ ਹੋਏ ਲੀਡਰਸ਼ਿਪ ਸੰਕਟ ਨੂੰ ਦੂਰ ਨਹੀਂ ਕਰ ਸਕੀਆਂ, ਜਿਸ ਦਾ ਨਤੀਜਾ ਇਹ ਹੈ ਕਿ ਪਹਿਲਾਂ ਵਿਦੇਸ਼ਾਂ ਵਿੱਚ ਪਲਾਇਣ, ਦੂਜਾ ਨਸ਼ਾ, ਤੀਜਾ ਬੇਰੋਜ਼ਗਾਰੀ ਅਤੇ ਸਨਅਤ ਦਾ ਪੰਜਾਬ ਵਿੱਚੋਂ ਹੋਰ ਸੂਬਿਆਂ ਵਿੱਚ ਚਲੇ ਜਾਣ ਕਾਰਨ ਪੰਜਾਬ ਵਿੱਤੀ ਸੰਕਟ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਨਿਰਾਸ਼, ਹਤਾਸ਼ ਅਤੇ ਨਮੋਸ਼ੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।
ਇਸ ਮੌਕੇ ਦਿਨੇਸ਼ ਖੁਸ਼ਵਾਹਾ ਕਾਮਗਰ ਸੈਨਾ ਜ਼ਿਲ੍ਹਾ ਮੁਹਾਲੀ, ਸੁਖਦਿਆਲ ਸਿੰਘ ਮੁਹਾਲੀ ਜ਼ਿਲ੍ਹਾ ਮੀਤ ਪ੍ਰਧਾਨ, ਮਨਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਮੋਰਿੰਡਾ ਅਤੇ ਦਵਿੰਦਰ ਕੁਮਾਰ ਸ਼ਿਵਸੈਨਾ ਮੀਤ ਪ੍ਰਧਾਨ ਮੋਰਿੰਡਾ ਵੀ ਮੌਜੂਦ ਸਨ।