ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ, ਬਰਸਾਤ ਤੋਂ ਬਾਅਦ ਕਈ ਦਿਨ ਖੜ੍ਹਾ ਰਹਿੰਦਾ ਹੈ ਬਰਸਾਤੀ ਪਾਣੀ
ਐਸ ਏ ਐਸ ਨਗਰ, 2 ਅਗਸਤ- ਮੋਹਾਲੀ ਦੀਆਂ ਵੱਖ-ਵੱਖ ਸੜਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਕਈ ਸੜਕਾਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਪਾਣੀ ਕਈ-ਕਈ ਦਿਨ ਤਕ ਖੜ੍ਹਾ ਰਹਿੰਦਾ ਹੈ। ਏਅਰਪੋਰਟ ਰੋਡ ’ਤੇ ਸਥਾਨਕ ਫੇਜ਼ 8 ਬੀ ਦੇ ਚੌਂਕ ’ਤੇ ਕਈ ਦਿਨਾਂ ਤੋਂ ਗੰਦਾ ਪਾਣੀ ਖੜ੍ਹਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਹੋਣਾ ਪੈਂਦਾ ਹੈ।

ਇਸ ਸੰਬੰਧੀ ਵਸਨੀਕ ਸ਼ਿਕਾਇਤ ਕਰਦੇ ਹਨ ਕਿ ਨਗਰ ਨਿਗਮ ਵੱਲੋਂ ਮੋਹਾਲੀ ਦੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਨਾ ਕੀਤੇ ਜਾਣ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ। ਉਹ ਇਲਜ਼ਾਮ ਲਗਾਉਂਦੇ ਹਨ ਕਿ ਨਗਰ ਨਿਗਮ ਵਿੱਚ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਅਜਿਹਾ ਲੱਗਦਾ ਹੈ ਜਿਵੇਂ ਮੋਹਾਲੀ ਵਿੱਚ ਨਗਰ ਨਿਗਮ ਨਾਮ ਦੀ ਕੋਈ ਚੀਜ਼ ਨਾ ਹੋਵੇ।
ਇਸ ਸੰਬੰਧੀ ਸਮਾਜਸੇਵੀ ਐਨ ਐਸ ਕਲਸੀ ਦਾ ਕਹਿਣਾ ਹੈ ਕਿ ਮੋਹਾਲੀ ਵਿੱਚ ਜਿੱਥੇ ਸੜਕਾਂ ਦੀ ਮਾੜੀ ਹਾਲਤ ਹੈ, ਉੱਥੇ ਬਰਸਾਤੀ ਪਾਣੀ ਵੀ ਕਈ ਇਲਾਕਿਆਂ ਵਿੱਚ ਸਮੱਸਿਆ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੰਮ ਕਰਨ ਦੇ ਨਾਮ ’ਤੇ ਲੱਖਾਂ-ਕਰੋੜਾਂ ਰੁਪਏ ਖਰਚੇ ਜਾਂਦੇ ਹਨ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਹੀਂ ਹੁੰਦੀ, ਜਿਸ ਕਾਰਨ ਨਗਰ ਨਿਗਮ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਮਿਆਰ ਦਾ ਪਤਾ ਚੱਲਦਾ ਹੈ।
ਵਸਨੀਕ ਕਹਿੰਦੇ ਹਨ ਕਿ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਵਿੱਚੋਂ ਲੰਘਣ ਵਾਲੇ ਵਾਹਨਾਂ ਦੇ ਟਾਇਰਾਂ ਨਾਲ ਗੰਦੇ ਪਾਣੀ ਦੇ ਛਿੱਟੇ ਬਹੁਤ ਦੂਰ ਤਕ ਉੱਡਦੇ ਹਨ, ਜੋ ਪੈਦਲ ਜਾਂ ਦੋ-ਪਹੀਆ ਵਾਹਨਾਂ ’ਤੇ ਜਾ ਰਹੇ ਰਾਹਗੀਰਾਂ ’ਤੇ ਪੈਂਦੇ ਹਨ। ਕਈ ਵਾਰ ਗੰਦੇ ਪਾਣੀ ਕਾਰਨ ਹੋਏ ਚਿੱਕੜ ਵਿੱਚ ਦੋ-ਪਹੀਆ ਵਾਹਨ ਚਾਲਕ ਤਿਲਕਣ ਕਾਰਨ ਡਿੱਗ ਵੀ ਪੈਂਦੇ ਹਨ ਅਤੇ ਸੱਟਾਂ ਖਾ ਲੈਂਦੇ ਹਨ।
ਮੋਹਾਲੀ ਵਾਸੀਆਂ ਨੇ ਮੰਗ ਕੀਤੀ ਹੈ ਕਿ ਮੋਹਾਲੀ ਵਿੱਚ ਸੜਕਾਂ ਦੀ ਹਾਲਤ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਹਰ ਇਲਾਕੇ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਕਰਵਾਈ ਜਾਵੇ।