ਸਤਿ ਸ਼੍ਰੀ ਅਕਾਲ ਦੁਆਬਾ ਵਲੋਂ ਭਾਸ਼ਣ ਪ੍ਰਤੀਯੋਗਤਾ ਅਤੇ ਬਹੁਰੰਗ ਕਲਾਮੰਚ ਹੁਸ਼ਿਆਰਪੁਰ ਵੱਲੋਂ ਰੁੱਖ ਲਗਾਉਣ ਉਪਰ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ- ਮਾਈ ਭਾਰਤ ਹੁਸ਼ਿਆਰਪੁਰ ਦੇ ਅਭਿਆਨ ‘‘ਇਕ ਰੁੱਖ ਮਾਂ ਦੇ ਨਾਮ`` ਤੇ ਤਹਿਤ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾੱਲਜ ਫਾਰ ਵੂਮੈਨ ਚੱਬੇਵਾਲ ਵਿਖੇ ਸਤਿ ਸ਼੍ਰੀ ਅਕਾਲ ਦੁਆਬਾ ਦੇ ਪ੍ਰਧਾਨ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਭਾਸ਼ਣ ਪ੍ਰਤੀਯੋਗਤਾ ਅਤੇ ਬਹੁਰੰਗ ਕਲਾਮੰਚ ਹੁਸ਼ਿਆਰਪੁਰ ਵੱਲੋਂ ਰੁੱਖ ਲਗਾਉਣ ਉਪਰ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਡਾ.ਮਨਜੀਤ ਕੌਰ, ਫਿਲਮ ਨਿਰਦੇਸ਼ਕ ਅਸ਼ੋਕ ਪੁਰੀ ਅਤੇ ਵਣ ਰੇਂਜ ਦਫਤਰ ਦੇ ਪ੍ਰਤੀਨਿਧਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।

‘‘ਇਕ ਰੁੱਖ ਮਾਂ ਦੇ ਨਾਮ`` ਭਾਸ਼ਣ ਪ੍ਰਤੀਯੋਗਤਾ ਦਾ ਮੰਚ ਸੰਚਾਲਨ ਪ੍ਰੋ.ਸ਼੍ਰੀਮਤੀ ਨੀਲਮ ਸ਼ਰਮਾ ਨੇ ਕੀਤਾ। ਕਾੱਲਜ ਦੀ ਪ੍ਰਿੰਸੀਪਲ ਡਾ.ਮਨਜੀਤ ਕੌਰ ਨੇ ਵਣ ਰੇਂਜ ਦਫਤਰ ਅਤੇ ਮਾਈ ਭਾਰਤ ਹੁਸ਼ਿਆਰਪੁਰ ਦੀ ਟੀਮ ਨੂੰ ਜੀ ਆਇਆਂ ਕਹਿਣ ਉਪਰੰਤ ਬੱਚਿਆਂ ਵਿੱਚ ਰੁੱਖ ਲਗਾਉਣ ਦੀ ਪ੍ਰਵਿਰਤੀ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੇ ਕਾੱਲਜ ਦੀ ਚੋਣ ਕਰਨ ਲਈ ਧੰਨਵਾਦ ਕੀਤਾ। ਭਾਸ਼ਣ ਪ੍ਰਤੀਯੋਗਤਾ ਵਿੱਚ ਬੀ.ਏ. ਦੇ ਪੰਜਵੇਂ ਸਮੈਸਟਰ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਪਹਿਲੀ ਨੰਬਰ ਤੇ ਅਤੇ ਇਸੇ ਕਲਾਸ ਦੀ ਮਨੀਸ਼ਾ ਦੂਸਰੇ ਨੰਬਰ ਤੇ ਆਈਆਂ। ਬੀ.ਕਾੱਮ ਦੇ ਤੀਸਰੇ ਸਮੈਸਟਰ ਦੀ ਹਰਲੀਨ ਤੀਸਰੇ ਨੰਬਰ ਤੇ ਰਹੀ। ਇਸ ਮੌਕੇ ਤੇ ਰੰਗਕਰਮੀ ਅਸ਼ੋਕ ਪੁਰੀ ਨੇ ‘‘ਇਕ ਰੁੱਖ ਮਾਂ ਦੇ ਨਾਮ`` ਉਪਰ ਖੁਲੀ ਰਚਨਾ ‘‘ਮਾਂ ਬਿਮਾਰ ਹੈ`` ਨਾਲ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭਾਵੁਕ ਕੀਤਾ। ਭਾਸ਼ਣ ਪ੍ਰਤੀਯੋਗਤਾ ਦੇ ਮੁਕਾਬਲੇ ਦੀ ਜੱਜ ਦੀ ਭੂਮਿਕਾ ਪ੍ਰੋ.ਹਰਿੰਦਰ ਕੌਰ ਅਤੇ ਪ੍ਰੋ.ਮਨਦੀਪ ਕੌਰ ਨੇ ਨਿਭਾਈ। ਇਸ ਮੌਕੇ ਤੇ ਸਤਿ ਸ਼੍ਰੀ ਅਕਾਲ ਦੁਆਬਾ ਦੇ ਪ੍ਰਧਾਨ ਰਮੇਸ਼ ਕੁਮਾਰ ਨੇ ਕਾੱਲਜ ਦੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੀਆ ਵਿਦਿਆਰਥਣਾਂ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਉਪਰੰਤ ਬਹੁਰੰਗ ਕਲਾਮੰਚ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਕਾੱਲਜ ਦੇ ਵਿਹੜੇ ਵਿੱਚ ਬਾੱਟਲ ਬਰੁਸ਼, ਟਾਹਲੀ, ਨਿੰਮ ਅਤੇ ਹੋਰ ਰੁੱਖ ਲਗਾਏ ਗਏ। ਇਸ ਉਪਰੰਤ ਬਹੁਰੰਗ ਕਲਾਮੰਚ ਹੁਸ਼ਿਆਰਪੁਰ ਵਲੋਂ ਪ੍ਰਿੰਸੀਪਲ ਡਾ.ਮਨਜੀਤ ਕੌਰ ਨੂੰ ਦੋਸ਼ਾਲਾ ਦੇ ਕੇ ਸਨਮਾਨਤ ਕੀਤਾ ਗਿਆ।