ਕੌਮਾਂਤਰੀ ਇਸਤਰੀ ਦਿਹਾੜਾ ਇੰਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ:ਸੁਭਾਸ਼ ਮੱਟੂ
ਹੁਸ਼ਿਆਰਪੁਰ-ਜਨਵਾਦੀ ਇਸਤਰੀ ਸਭਾ ਤਹਿਸੀਲ ਗੜਸ਼ੰਕਰ ਵਲੋਂ ਡਾਕਟਰ ਭਾਗ ਸਿੰਘ ਹਾਲ ਵਿਖੇ ਬੀਬੀ ਰਸ਼ਪਾਲ ਕੌਰ ਦੀ ਪ੍ਰਧਾਨਗੀ ਹੇਠ ਇੰਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀ ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਤੇ ਬੀਬੀ ਸੁਰਿੰਦਰ ਕੌਰ ਚੁੰਬਰ ਸਾਬਕ ਬਲਾਕ ਸੰਮਤੀ ਮੈਂਬਰ ਨੇ ਕੌਮਾਂਤਰੀ ਦਿਹਾੜੇ ਦੇ ਇਤਿਹਾਸ ਬਾਰੇ ਅਤੇ ਇਸਤਰੀਆਂ ਭੈਣਾਂ ਨੂੰ ਸਤੀ ਪ੍ਰਥਾ, ਦੋਹਰੀ ਗੁਲਾਮੀ ਵਿਰੁੱਧ ਚਲੇ ਸੰਗਰਾਮਾ ਬਾਰੇ,ਵੋਟ ਦੇ ਅਧਿਕਾਰ, ਬਰਾਬਰ ਕੰਮ, ਬਰਾਬਰ ਤਨਖਾਹ ਦੇ ਘੋਲਾਂ ਬਾਰੇ ਚਾਨਣਾ ਪਾਇਆ।

ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਚਲੇ ਸੰਗਰਾਮ ਵਿੱਚ ਇਸਤਰੀ ਦਿਹਾੜਾ 8 ਮਾਰਚ 2021 ਨੂੰ ਬਾਰਡਰਾਂ ਤੇ ਮਨਾਇਆ ਗਿਆ ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਵੀ ਇਸਤਰੀ ਭੈਣਾਂ ਦਾ ਰੋਲ ਹੈ। ਬੀਬੀ ਰਸ਼ਪਾਲ ਕੌਰ ਨੇ ਆਈਆਂ ਭੈਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹਿੰਦਰ ਕੌਰ,ਰਸ਼ਪਾਲ ਕੌਰ, ਮੰਜੂ ਗੌੜ, ਦਲਜੀਤ ਕੌਰ ਸੰਘਾ, ਰੇਸ਼ਮ ਕੌਰ, ਜਸਵਿੰਦਰ ਕੌਰ ਬੋੜਾ, ਜੋਤੀ, ਸਜਣਾਂ, ਹਰਜੀਤ ਕੌਰ, ਕਮਲੇਸ਼, ਸੁਨੀਤਾ ਆਦਿ ਹਾਜਰ ਸਨ।