ਹਰਿਆਣਾ ਬਣਿਆ ਖੇਡ ਤਾਕਤ, ਖੇਡ ਯੂਨਿਵਰਸਿਟੀ ਨਿਭਾਵੇਗੀ ਅਹਿਮ ਭੂਮੀਕਾ-ਡਾ. ਅਰਵਿੰਦ ਸ਼ਰਮਾ
ਚੰਡੀਗੜ੍ਹ, 2 ਅਗਸਤ-ਹਰਿਆਣਾ ਦੇ ਸਹਿਕਾਰਤਾ, ਕਾਰਾਗਾਰ, ਚੌਣ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦੀ ਸਭ ਤੋਂ ਵੱਡੀ ਖੇਡ ਤਾਕਤ ਵਜੋਂ ਉਭਰਿਆ ਹੈ, ਕਿਉਂਕਿ ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਖਿਡਾਰੀਆਂ ਲਈ ਵਧੀਆ ਮਾਹੌਲ ਤਿਆਰ ਕਰਦੇ ਹੋਏ ਉਨ੍ਹਾਂ ਦੀ ਪ੍ਰਤਿਭਾ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਰਾਈ (ਸੋਨੀਪਤ) ਵਿੱਚ ਸਥਾਪਿਤ ਹਰਿਆਣਾ ਖੇਡ ਯੂਨਿਵਰਸਿਟੀ ਆਉਣ ਵਾਲੇ ਸਮੇ ਵਿੱਚ ਹਰਿਆਣਾ ਦੀ ਇਸ ਭੂਮੀਕਾ ਨੂੰ ਵਧਾਉਣ ਅਤੇ ਸਾਲ 2036 ਓਲੰਪਿਕ ਤੱਕ ਹਰਿਆਣਾ 36 ਓਲੰਪਿਕ ਤਗਮੇ ਜਿੱਤੇ, ਇਸ ਵਿੱਚ ਵੱਡਾ ਯੋਗਦਾਨ ਦੇਵੇਗਾ।

ਡਾ. ਅਰਵਿੰਦ ਸ਼ਰਮਾ ਰਾਈ (ਸੋਨੀਪਤ) ਵਿੱਚ ਹਰਿਆਣਾ ਰਾਜ ਖੇਡ ਮਹਾਕੁੰਭ ਦੀ ਸ਼ੁਰੂਆਤੀ ਮੌਕੇ 'ਤੇ ਖੇਡ ਯੂਨਿਵਰਸਿਟੀ ਕੈਂਪਸ ਵਿੱਚ ਲਾਨ ਟੇਨਿਸ ਮੁਕਾਬਲੇ ਦਾ ਅਧਿਕਾਰਿਕ ਸ਼ੁਭਾਰੰਭ ਕਰਨ ਤੋਂ ਬਾਅਦ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਖੇਡਾਂ ਰਾਹੀਂ ਅਨੁਸ਼ਾਸਣ, ਸਮਰਪਣ ਅਤੇ ਦ੍ਰਿਡ- ਸੰਕਲਪ ਨਾਲ ਸੂਬੇ ਦਾ ਭਵਿੱਖ ਤਿਆਰ ਕੀਤਾ ਜਾ ਰਿਹਾ ਹੈ। ਇਹ ਖੇਡ ਮਹਾਕੁੰਭ ਇੱਕ ਕੰਪੀਟਿਸ਼ਨ ਨਹੀਂ ਸਗੋਂ ਇਹ ਯੁਵਾ ਤਾਕਤ, ਰਾਜ ਦੀ ਦੂਰਦਰਸ਼ੀ ਖੇਡ ਨੀਤੀ ਅਤੇ ਸਮਾਜ ਦੀ ਸਾਮੂਹਿਕ ਚੇਤਨਾ ਦਾ ਉਤਸਵ ਹੈ। ਸਾਲ 2014 ਤੋਂ ਬਾਅਦ ਹਰਿਆਣਾ ਨੇ ਵਿਖਾ ਦਿੱਤਾ ਕਿ ਜਦੋਂ ਵੀ ਖੇਡਾਂ ਦੀ ਗੱਲ ਹੋਵੇਗੀ ਤਾਂ ਛੋਟਾ ਰਾਜ ਹਰਿਆਣਾ ਵੱਡੀ ਸੋਚ ਅਤੇ ਅਟੂਟ ਸੰਕਲਪ ਨਾਲ ਅੱਗੇ ਖਲੌਤਾ ਹੁੰਦਾ ਹੈ।
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਬੀਤੇ ਡੇਢ ਦਸ਼ਕ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਹਰ ਓਲੰਪਿਕ ਵਿੱਚ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਾਲ 2025 ਵਿੱਚ ਹੋਏ ਓਲੰਪਿਕ ਵਿੱਚ ਦੇਸ਼ ਦੇ 6 ਤਗਮਿਆਂ ਵਿੱਚੋਂ 5 ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਅੱਜ ਹਰਿਆਣਾ ਸਰਕਾਰ ਓਲੰਪਿਕ ਅਤੇ ਪੈਰਾਓਲੰਪਿਕ ਵਿੱਚ ਸੋਨ ਤਗਮਾ ਵਿਜੇਤਾ ਖਿਡਾਰੀ ਨੂੰ 2.5 ਕਰੋੜ ਅਤੇ ਹਰੇਕ ਪ੍ਰਤਿਭਾਗੀ ਖਿਡਾਰੀ ਨੂੰ 15 ਲੱਖ ਰਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੀ ਖੇਡ ਨੀਤੀ ਪੂਰੇ ਦੇਸ਼ ਵਿੱਚ ਇੱਕ ਆਦਰਸ਼ ਮਾਡਲ ਵੱਜੋਂ ਵੇਖੀ ਜਾ ਰਹੀ ਹੈ।