ਮਸ਼ੀਨੀ ਬੁੱਧੀਮਾਨਤਾ ਵਰਗੀਆਂ ਤਕਨੀਕਾਂ ਤੋਂ ਘਬਰਾਉਣ ਦੀ ਥਾਂ ਹਾਣ ਦੇ ਬਣਨ ਦੀ ਲੋੜ : ਜ਼ਫਰ
ਪਟਿਆਲਾ, 15 ਫਰਵਰੀ- ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਰਵਾਈ ਗਈ ਦੋ ਦਿਨਾ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ ਭਾਸ਼ਾ ਭਵਨ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਸੰਪੰਨ ਹੋ ਗਈ ਹੈ। ਜਿਸ ਦੌਰਾਨ ਵੱਖ-ਵੱਖ ਸੈਸ਼ਨਾਂ ਦੌਰਾਨ ਬਹੁਤ ਹੀ ਗੰਭੀਰ ਚਿੰਤਨ ਕੀਤਾ ਗਿਆ। ਗੋਸ਼ਟੀ ਦੇ ਆਖਰੀ ਦਿਨ ਡਾਇਰੈਕਟਰ ਭਾਸ਼ਾ ਵਿਭਾਗ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਧੰਨਵਾਦੀ ਭਾਸ਼ਨ ਦੌਰਾਨ ਕਿਹਾ ਕਿ ਸਾਨੂੰ ਮਸ਼ੀਨੀ ਬੁੱਧੀਮਾਨਤਾ ਵਰਗੀਆਂ ਤਕਨੀਕਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਹਾਣ ਦਾ ਹੋਣ ਲਈ ਖੁਦ ਨੂੰ ਅੱਪਡੇਟ ਕਰਨਾ ਚਾਹੀਦਾ ਹੈ|

ਭਾਵ ਇਸ ਦੀਆਂ ਬਾਰੀਕੀਆਂ ਨੂੰ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ । ਗੋਸ਼ਟੀ ਦੇ ਦੂਸਰੇ ਤੇ ਆਖਰੀ ਦਿਨ ਗੁਰਪ੍ਰੀਤ ਮਾਨਸਾ ਨੇ ਮਸ਼ੀਨੀ ਬੁੱਧੀਮਾਨਤਾ ਦੇ ਟੂਲ ਰਾਹੀਂ ਕਾਵਿ ਸਿਰਜਣਾ ਦੀ ਉਦਾਹਰਣ ਦੇ ਕੇ, ਸਿਰਜਣ ਪ੍ਰਕਿਰਿਆ ਬਾਰੇ ਆਪਣੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। ਬਰਿੰਦਰ ਕੌਰ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਮਨੁੱਖ ਦੇ ਮੁਕਾਬਲੇ ਘੱਟ ਸੰਵੇਦਨਸ਼ੀਲ ਹੈ।
ਇਸ ਕਰਕੇ ਇਹ ਮਨੁੱਖ ਦੁਆਰਾ ਕੀਤੀ ਸਿਰਜਣਾ ਦਾ ਮੁਕਾਬਲਾ ਨਹੀਂ ਕਰ ਸਕਦੀ। ਸਾਨੂੰ ਮਸ਼ੀਨਾਂ ਨਾਲ ਮਸ਼ੀਨਾਂ ਨਹੀਂ ਬਣਨਾ ਚਾਹੀਦਾ ਅਤੇ ਆਪਣੀ ਸਿਰਜਣ ਪ੍ਰਕਿਰਿਆ ਜਾਰੀ ਰੱਖਣੀ ਚਾਹੀਦੀ ਹੈ। ਡਾ. ਮੋਹਨ ਤਿਆਗੀ ਨੇ ਕਿਹਾ ਕਿ ਏਆਈਈ ਦੀਆਂ ਆਪਣੀਆਂ ਸੀਮਾਵਾਂ ਹਨ ਇਹ ਕਿਸੇ ਵੀ ਖਿੱਤੇ ਦੇ ਸੱਭਿਆਚਾਰ ਦੀਆਂ ਬਾਰੀਕੀਆਂ ਦੀ ਸੰਪੂਰਨ ਤਸਵੀਰ ਪੇਸ਼ ਨਹੀਂ ਕਰ ਸਕਦੀ। ਇਹ ਮਨੁੱਖ ਦੀ ਗੁਲਾਮ ਹੈ ਅਤੇ ਮਨੁੱਖ ਦੀ ਮਦਦ ਕਰ ਸਕਦੀ ਹੈ। ਡਾ. ਮਨਮੋਹਨ ਨੇ ਕਿਹਾ ਕਿ ਹਮੇਸ਼ਾ ਹੀ ਮਨੁੱਖੀ ਸਭਿਅਤਾ ਦੇ ਵਿਕਾਸ ਨਾਲ ਤਕਨੀਕ ’ਚ ਬਦਲਾਅ ਆਉਂਦੇ ਰਹਿੰਦੇ ਹਨ।
ਭਾਵ ਤਕਨੀਕ ਦਾ ਵਿਕਾਸ ਹੁੰਦਾ ਰਹਿੰਦਾ ਹੈ। ਸਾਨੂੰ ਇਸ ਦਾ ਵਿਕਾਸ ਦਾ ਵਿਰੋਧ ਕਰਨ ਦੀ ਥਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਇਸ ਦੇ ਹਾਣਦਾ ਬਣਨਾ ਚਾਹੀਦਾ ਹੈ। ਇਸ ਸੈਸ਼ਨ ਦਾ ਸੰਚਾਲਨ ਡਾ. ਅਮਰਜੀਤ ਸਿੰਘ ਨੇ ਕੀਤਾ। ਦੂਸਰੇ ਸੈਸ਼ਨ ਦੌਰਾਨ ‘ਭਾਸ਼ਾ ਉਦਯੋਗ ਵਿੱਚ ਮਸ਼ੀਨੀ ਬੁੱਧੀਮਾਨਤਾ ਦਾ ਮਹੱਤਵ’ ਵਿਸ਼ੇ ਹੀਰਾ ਸਿੰਘ, ਸ. ਜਸਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਵਿਚਾਰ ਚਰਚਾ ਕੀਤੀ। ‘ਡਿਜੀਟਲ ਯੁੱਗ ਵਿੱਚ ਭਾਸ਼ਾ ਅਤੇ ਪਹਿਚਾਣ ਦੇ ਮਸਲੇ’ ਵਿਸ਼ੇ ’ਤੇ ਬੋਲਦਿਆਂ ਡਾ. ਇਮਰਤਪਾਲ ਸਿੰਘ ਨੇ ਕਿਹਾ ਸਾਡੀ ਪਹਿਚਾਣ ਜਾਤ, ਧਰਮ ਅਤੇ ਵਰਗਾਂ ਦੇ ਅਧਾਰ ’ਤੇ ਬਣੀ ਹੋਈ ਹੈ।
ਜੋ ਸਦੀਵੀ ਹੁੰਦੀ ਹੈ ਅਤੇ ਇਹ ਕਦੇ ਵੀ ਸਾਡਾ ਪਿੱਛਾ ਨਹੀਂ ਛੱਡਦੀ। ਡਾ. ਦਵਿੰਦਰ ਸਿੰਘ, ਸੰਦੀਪ ਸ਼ਰਮਾ ਨੇ ਵੀ ਵਿਚਾਰ ਪੇਸ਼ ਕੀਤੇ। ਵਿਦਾਇਗੀ ਸੈਸ਼ਨ ਦੇ ਅੰਤ ਵਿੱਚ ਸ. ਜਸਵੰਤ ਸਿੰਘ ਜ਼ਫ਼ਰ, ਡਾਇਰੈਕਟਰ ਭਾਸ਼ਾਵਾਂ ਨੇ ਸਰੋਤਿਆਂ ਦੇ ਨਾਲ-ਨਾਲ ਬੁਲਾਰਿਆਂ, ਸੰਚਾਲਕਾਂ ਅਤੇ ਵਿਭਾਗ ਦੀ ਸਮੁੱਚੀ ਆਯੋਜਨ ਟੀਮ ਦਾ ਧੰਨਵਾਦ ਕੀਤਾ ਗਿਆ।