ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ’ਚ ਕੌਮ ਅਤੇ ਦੇਸ਼ ਦਾ ਨਾਂਅ ਰੌਸ਼ਨ ਵਾਲੀ ਬੇਟੀ ਰਜਨੀ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਹੋਈ ਨਤਮਸਤ

ਨਵਾਂਸ਼ਹਿਰ, 3 ਅਗਸਤ- ਪੰਜਾਬ, ਕੌਮ ਅਤੇ ਦੇਸ਼ ਲਈ ਮਾਣ ਹਾਸਲ ਕਰਨ ਵਾਲੀ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੀ ਬੇਟੀ ਰਜਨੀ ਨੇ ਬਰਮਿੰਘਮ, ਅਮਰੀਕਾ ਵਿਚ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਵਿਚ4 ਗੋਲਡ ਮੈਡਲ, 3 ਚਾਂਦੀ ਅਤੇ 1 ਕਾਂਸੇ ਦਾ ਕੁੱਲ 7 ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਏ।

ਨਵਾਂਸ਼ਹਿਰ, 3 ਅਗਸਤ- ਪੰਜਾਬ, ਕੌਮ ਅਤੇ ਦੇਸ਼ ਲਈ ਮਾਣ ਹਾਸਲ ਕਰਨ ਵਾਲੀ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੀ ਬੇਟੀ ਰਜਨੀ ਨੇ ਬਰਮਿੰਘਮ, ਅਮਰੀਕਾ ਵਿਚ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਵਿਚ4 ਗੋਲਡ ਮੈਡਲ, 3 ਚਾਂਦੀ ਅਤੇ 1 ਕਾਂਸੇ ਦਾ ਕੁੱਲ 7 ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਏ। 
ਇਹ ਮੈਡਲ ਜਿੱਤਣ ਵਾਲੀ ਪਿੰਡ ਸੈਲਾਖੁਰਦ ਵਾਸੀ ਬੇਟੀ ਰਜਨੀ ਪੁੱਤਰੀ ਸ. ਰੇਸ਼ਮ ਸਿੰਘ, ਮਾਤਾ ਕਮਲਜੀਤ ਕੌਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਪਿੰਡ ਦੀ ਪੰਚਾਇਤ ਸਰਪੰਚ ਦਲਜੀਤ ਸਿੰਘ, ਪੰਚ ਜਸਵਿੰਦਰ ਲਾਲ, ਪੰਚ ਅਮਰੀਕ ਸਿੰਘ ਵੀ ਸ਼ਾਮਿਲ ਸਨ। 
 ਰਜਨੀ ਨੇ ਬਰਮਿੰਘਮ, ਅਮਰੀਕਾ ਵਿਚ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਵਿਚ ਕਈ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਰਜਨੀ ਨੇ 100 ਮੀਟਰ ਅੜਿੱਕਾ ਦੌੜ, 400 ਮੀਟਰ ਰਿਲੇਅ, 800 ਮੀਟਰ ਫਲੈਟ ਅਤੇ 100 ਮੀਟਰ ਰਿਲੇਅ ਵਿਚ ਸੋਨੇ ਦੇ ਤਗਮੇ ਦੇ ਨਾਲ-ਨਾਲ 400 ਮੀਟਰ ਅੜਿੱਕਾ ਦੌੜ ਵਿਚ ਚਾਂਦੀ ਦਾ ਤਗਮਾ ਅਤੇ 100 ਮੀਟਰ ਅਤੇ 400 ਮੀਟਰ ਫਲੈਟ ਮੁਕਾਬਲਿਆਂ ਵਿੱਚ ਕਾਂਸੀ ਦੇ ਤਗਮੇ ਜਿੱਤੇ, ਜਿਸ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਹੁਨਰ ਅਤੇ ਦਿ੍ਰੜਤਾ ਦਾ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਨੇ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਦੇਸ਼ ਲਈ ਬਹੁਤ ਮਾਣ ਲਿਆ ਹੈ। ਰਜਨੀ ਦੀ ਸਫਲਤਾ ਹੋਰ ਧੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ’ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੇ ਪਰਿਵਾਰਾਂ, ਕੌਮ,  ਸੂਬੇ ਅਤੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰੇਗੀ। 
ਇਸ ਮੌਕੇ ਬੇਟੀ ਦਾ ਸ੍ਰੀ ਚਰਨ ਛੋਹ ਗੰਗਾ ਪੁੱਜਣ ’ਤੇ ਸੰਤ ਮਹਾਂਪੁਰਸ਼ਾਂ, ਗੁਰੂਘਰ ਦੀ ਪ੍ਰੰਬਧਕ ਕਮੇਟੀ ਅਤੇ ਸੰਗਤਾਂ ਵੱਲੋਂ ਫੁੱਲ ਮਹਿਲਾਵਾਂ ਪਹਿਨਾ ਕੇ ਬੜੇ ਹੀ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਬੇਟੀ ਰਜਨੀ ਨੇ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਸ਼ੁਕਰਾਨਾ ਅਰਦਾਸ ਕੀਤੀ।  ਇਸ ਮੌਕੇ ਸੰਤ ਹਰਬੰਸ ਸਿੰਘ ਜੀ ਨੇ ਕਿਹਾ ਕਿ ਸਰਕਾਰ ਬੇਟੀ ਦਾ ਆਤਮ ਵਿਸ਼ਵਾਸ ਵਧਾਉਣ ਲਈ ਇਸ ਨੂੰ ਚੰਗੇ ਅਹੁਦੇ ’ਤੇ ਤਰੱਕੀ ਦੇ ਕੇ ਮਾਣ ਸਤਿਕਾਰ ਦੇਵੇ। 
ਜਿਸ ਨਾਲ ਸਾਰੀ ਕੌਮ ਦਾ ਸਿਰ ਉੱਚਾ ਹੋਵੇਗਾ। ਇਸ ਮੌਕੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਬੇਟੀ ਰਜਨੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਨਿਰੰਜਣ ਸਿੰਘ, ਸੰਤ ਗਿਰਧਾਰੀ ਲਾਲ, ਸੰਤ ਕਰਮ ਚੰਦ, ਬਾਬਾ ਦਿਆਲ ਚੰਦ ਬੰਗਾ, ਸ੍ਰੀ ਮਨਜੀਤ ਮੁੱਗੋਵਾਲੀਆ, ਭਾਈ ਸੁਖਚੈਨ ਸਿੰਘ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ, ਭਾਈ ਕਮਲ ਰਾਜ ਸਿੰਘ, ਭਾਈ ਜਗਦੀਸ਼ ਦੀਸ਼ਾ, ਭਾਈ ਲਾਡੀ, ਭਾਈ ਅੰਕਿਤ, ਭਾਈ ਅਨੂ ਅਤੇ ਭਾਈ ਵਿਸ਼ੇਸ਼ਵਰ ਆਦਿ ਨੇ ਵੀ ਬੇਟੀ ਨੂੰ ਸ੍ਰੀ ਚਰਨ ਛੋਹ ਗੰਗਾ ਵਿਖੇ ਜੀ ਆਇਆਂ ਆਖਿਆ।