ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਇੱਕ ਰੋਜ਼ਾ ਵਰਕਸਾਪ ਲਗਾਈ

ਨਵਾਂਸ਼ਹਿਰ,15 ਫ਼ਰਵਰੀ-ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ) ਸ਼ਹੀਦ ਭਗਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਇੱਕ ਰੋਜਾ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਵਿਖੇ ਲਗਾਈ ਗਈ। ਵਰਕਸ਼ਾਪ ਵਿੱਚ ਕੁਲਦੀਪ ਕੁਮਾਰ ਆਈ ਈ ਆਰ ਟੀ ਵਲੋਂ ਮਾਪਿਆਂ ਨੂੰ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਵਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆਂ ਕਿ ਇਨ੍ਹਾਂ ਬੱਚਿਆਂ ਦੀ ਪਹਿਚਾਣ ਸਮੇਂ ਨਾਲ ਕਰਕੇ ਇਨ੍ਹਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ ਤਾਂ ਕਿ ਇਹ ਵੀ ਬਾਕੀ ਬੱਚਿਆਂ ਵਾਂਗ ਆਪਣਾ ਜੀਵਨ ਵਧੀਆਂ ਢੰਗ ਨਾਲ ਬਸਰ ਕਰ ਸਕਣ। ਇਸ ਮੌਕੇ ਗੁਰਦਿਆਲ ਸਿੰਘ ਬੀ ਆਰ ਸੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਰਕਾਰ ਵਲੋਂ 3 ਤੋਂ 18 ਸਾਲ ਤੱਕ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਜੇਕਰ ਦਿਲ ਵਿੱਚ ਛੇਕ,ਅੱਖਾਂ ਦਾ ਭੈਗਾਪਣ,ਹੱਥਾਂ ਅਤੇ ਪੈਰਾ ਦੀ ਸਰਜਰੀ,ਬੁੱਲ ਦਾ ਕੱਟਿਆ ਹੋਣਾ ,ਕੰਨਾਂ ਦੀ ਸਮੱਸਿਆ,ਬੋਲਣ ਦੀ ਸਮੱਸਿਆ,ਤੁਰਨ-ਫਿਰਨ ਤੋਂ ਅਪਾਹਜ ਆਦਿ ਤੋਂ ਇਲਾਵਾ ਹੋਰ 98 ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਵਿਭਾਗ ਵਲੋਂ ਬਿਲਕੁਲ ਮੁਫ਼ਤ ਕਰਵਾਇਆ ਜਾਂਦਾ ਹੈ। 
ਪਰ ਇਸ ਲਈ ਜ਼ਰੂਰੀ ਹੈ ਕਿ ਬੱਚਾ ਕਿਸੇ ਵੀ ਸਰਕਾਰੀ ਸਕੂਲ ਵਿੱਚ ਦਾਖ਼ਲ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆਂ ਕਿ ਇਸ ਤੋਂ ਇਲਾਵਾ ਬੱਚਿਆਂ ਵੀਲ ਚੇਅਰ,ਸੁਨਣ ਵਾਲੀ ਕੰਨਾਂ ਦੀ ਮਸ਼ੀਨ,ਟ੍ਰਾਈ ਸਾਇਕਲ,ਵੀਲ ਚੇਅਰ,ਰੋਲ ਲੇਟਰ,ਟੀ ਐਲ ਐਮ ਕਿੱਟ,ਦਿਖਾਈ ਨਾ ਦੇਣ ਵਾਲੇ ਬੱਚਿਆਂ ਨੂੰ ਸਮਾਰਟ ਫੋਨ,ਕੈਲੀਪਰ,ਬਨਾਵਟੀ ਅੰਗ ਆਦਿ ਬਿਲਕੁਲ ਮੁਫ਼ਤ ਦਿੱਤੇ ਜਾਂਦੇ ਹਨ। ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਕੇ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ। 
ਇਸ ਮੌਕੇ ਰੂਹੀ ਆਈ ਆਰ ਟੀ,ਜਸਵਿੰਦਰ ਕੌਰ,ਕ੍ਰਿਸ਼ਨ ਕੌਰ, ਜਤਿੰਦਰ ਕੌਰ,ਨੀਤੂ,ਗੁਰਪ੍ਰੀਤ ਕੌਰ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ,ਸੀਤੋ,ਸੁਖਦੀਪ ਕੌਰ ਅਤੇ ਅਮਰਜੀਤ ਕੌਰ ਆਦਿ ਹਾਜ਼ਰ ਸਨ।