
ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ 02 ਦੋਸ਼ੀਆਂ ਪਾਸੋਂ ਸਵਾ ਤਿੰਨ ਕਿਲੋਗ੍ਰਾਮ ਅਫੀਮ ਬ੍ਰਾਮਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਗਸਤ: ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 03 ਕਿੱਲੋ 250 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਗਸਤ: ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 03 ਕਿੱਲੋ 250 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਐਸ ਪੀ (ਜਾਂਚ) ਸੌਰਵ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ ਐੱਸ ਪੀ ਹਰਮਨਦੀਪ ਸਿੰਘ ਹਾਂਸ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਲਵਿੰਦਰ ਸਿੰਘ ਕਪਤਾਨ ਪੁਲਿਸ (ਅਪਰੇਸ਼ਨ), ਬਿਕਰਮਜੀਤ ਸਿੰਘ ਬਰਾੜ, ਉਪ-ਕਪਤਾਨ ਪੁਲਿਸ ਸਬ ਡਵੀਜ਼ਨ ਡੇਰਾਬੱਸੀ ਅਤੇ ਇੰਸਪੈਕਟਰ ਸੁਮਿਤ ਮੋਰ ਮੁੱਖ ਅਫਸਰ ਦੀ ਨਿਗਰਾਨੀ ਹੇਠ 06-08-2025 ਨੂੰ ਥਾਣਾ ਡੇਰਾਬਸੀ ਦੀ ਪੁਲਿਸ ਪਾਰਟੀ ਬੱਸ ਸਟੈਂਡ ਮੁਬਾਰਿਕਪੁਰ ਮੌਜੂਦ ਸੀ, ਜਿੱਥੇ ਸ਼ੱਕੀ ਵਹੀਕਲ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਬੱਸ ਸਟੈਂਡ ਤੇ 02 ਮੋਨੇ ਨੌਜਵਾਨ ਸ਼ੱਕੀ ਖੜੇ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਵਿਅਕਤੀ ਦੇ ਮੋਢਿਆਂ ਤੇ ਪਿੱਠੂ ਬੈਗ ਰੰਗ ਕਾਲ਼ਾ ਗਰੇਅ ਪਾਇਆ ਹੋਇਆ ਸੀ। ਉਨ੍ਹਾਂ ਨੂੰ ਥਾਣਾ ਡੇਰਾਬਸੀ ਦੇ ਏ ਐਸ ਆਈ ਚਰਨਜੀਤ ਸਿੰਘ ਵੱਲੋਂ ਸਰਸਰੀ ਚੈੱਕ ਕੀਤਾ ਗਿਆ ਤਾਂ ਸਾਗਰ ਕੁਮਾਰ ਨਾਮ ਦੇ ਨੌਜਵਾਨ ਜਿਸਦੇ ਪਿੱਠੂ ਬੈਗ ਪਾਇਆ ਹੋਇਆ ਸੀ, ਵਿੱਚੋਂ 03 ਕਿੱਲੋ 250 ਗ੍ਰਾਮ ਅਫੀਮ ਬ੍ਰਾਮਦ ਹੋਈ। ਇਨ੍ਹਾਂ ਵਿਰੁੱਧ ਮੁਕੱਦਮਾ ਨੰ: 225 ਮਿਤੀ 06-08-2025 ਅ/ਧ 18-61-85 NDPS Act ਥਾਣਾ ਡੇਰਾਬਸੀ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਨਾਮ ਪਤਾ ਦੋਸ਼ੀ:-
1. ਦੋਸ਼ੀ ਸਾਗਰ ਕੁਮਾਰ ਪੁੱਤਰ ਭਰਤ ਸਿੰਘ ਵਾਸੀ ਪਿੰਡ ਅਸਾਲਤਪੁਰ, ਥਾਣਾ ਬੁਲਾਰੀ ਜਿਲਾ ਮੁਰਾਦਾਬਾਦ, ਯੂ.ਪੀ. ਜਿਸਦੀ ਉਮਰ ਕ੍ਰੀਬ 24 ਸਾਲ ਹੈ। ਜੋ 08 ਵੀਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। (ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ)
2. ਚਿਰਾਗ ਪੁੱਤਰ ਚੰਦਰ ਪ੍ਰਕਾਸ਼ ਵਾਸੀ ਪਿੰਡ ਰਾਇਮ ਨਗਲਾ, ਥਾਣਾ ਕੁਦਰਕੀ, ਜਿਲਾ ਮੁਰਾਦਾਬਾਦ ਯੂ.ਪੀ. ਹਾਲ ਵਾਸੀ ਮਕਾਨ ਨੰ: 359 ਪਿੰਡ ਮਟੌਰ, ਸੈਕਟਰ-71 ਮੋਹਾਲ਼ੀ ਜਿਸਦੀ ਉਮਰ ਕ੍ਰੀਬ 22 ਸਾਲ ਹੈ। ਜੋ 09ਵੀਂ ਪਾਸ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਦੇ ਵਿਰੁੱਧ ਯੂ.ਪੀ. ਵਿਖੇ ਐਕਸੀਡੈਂਟ ਦਾ ਮੁਕੱਦਮਾ ਦਰਜ ਹੈ)
ਦੋਸ਼ੀਆਂ ਦੀ ਪੱਛਗਿੱਛ ਦਾ ਵੇਰਵਾ:-
ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਦੋਸ਼ੀ ਇਹ ਨਸ਼ਾ ਕਿਸ ਵਿਅਕਤੀ ਪਾਸੋਂ ਖਰੀਦ ਕਰਕੇ ਲਿਆਇਆ ਸੀ ਅਤੇ ਕਿੱਥੇ-ਕਿੱਥੇ ਸਪਲਾਈ ਕਰਨੀ ਸੀ।
