ਰਿਿਤਕਾ ਰਾਣਾ ਨੇ ਪਿੰਡ ਬੀਣੇਵਾਲ ਦਾ ਨਾਮ ਕੀਤਾ ਰੌਸ਼ਨ

ਗੜਸ਼ੰਕਰ, 7 ਅਗਸਤ- ਗੜਸ਼ੰਕਰ ਦੇ ਇਲਾਕਾ ਬੀਤ ਦੇ ਪਿੰਡ ਬੀਨੇਵਾਲ ਤੋਂ ਮਾਸਟਰ ਅਜੇ ਰਾਣਾ ਦੀ ਬੇਟੀ ਰਿਿਤਕਾ ਰਾਣਾ ਵੱਲੋਂ ਨੀਟ 2025 ਵਿੱਚ ਸ਼ਾਨਦਾਰ ਉਪਲਬਧੀ ਕਰਦੇ ਹੋਏ ਐਮਬੀਬੀਐਸ ਦੇ ਦਾਖਲੇ ਲਈ ਲੜੀਦੇ ਨੀਟ ਵਿੱਚ ਆਲ ਓਵਰ ਇੰਡੀਆ ਵਿੱਚ 13324 ਰੈਂਕ ਪ੍ਰਾਪਤ ਕਰਕੇ ਜਨਰਲ ਕੋਟੇ ਵਿੱਚੋਂ ਗੋਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਆਪਣੀ ਸੀਟ ਕਲੀਅਰ ਕੀਤੀ।

ਸਰਕਾਰੀ ਸਕੂਲ ਗੁਰਵੇਸ਼ਨਪੁਰੀ ਵਿੱਚੋਂ ਬਾਰਵੀਂ ਜਮਾਤ ਪਾਸ ਕਰਨ ਵਾਲੀ ਰਿਿਤਕਾ ਰਾਣਾ ਨੇ ਆਪਣੀ ਮਿਹਨਤ ਦੀ ਬਦੌਲਤ ਇਹ ਸਾਬਤ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਵੀ ਬੱਚੇ ਜਨਰਲ ਕੋਟੇ ਵਿੱਚ ਸੀਟ ਕਲੀਅਰ ਕਰਨ ਦਾ ਦਮ ਖੰਮ ਰੱਖਦੇ ਹਨ।
ਮਾਸਟਰ ਅਜੇ ਰਾਣਾ ਜੋ ਕਿ ਖੁਦ ਆਪ ਗੁਰਬਿਸ਼ਨਪੁਰੀ ਸਰਕਾਰੀ ਸਕੂਲ ਵਿੱਚ ਬਤੌਰ ਅਧਿਆਪਕ ਹਨ ਨੇ ਆਪਣੀ ਬੇਟੀ ਦੀ ਇਸ ਸ਼ਾਨਦਾਰ ਸਫਲਤਾ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਰਿਿਤਕਾ ਰਾਣਾ ਅਤੇ ਅਧਿਆਪਕਾ ਦੀ ਮਿਹਨਤ ਦਾ ਇਹ ਨਤੀਜਾ ਹੈ ਜੋ ਉਸਨੇ ਸੀਟ ਕਲੀਅਰ ਕੀਤੀ।