
ਜਬਰ,ਜ਼ੁਲਮ ਦੇ ਸਤਾਏ ਲੋਕ 2027 'ਚ ਹੁਕਮਰਾਨਾਂ ਨੂੰ ਸਬਕ ਸਿਖਾਉਣਗੇ -ਕਰੀਮਪੁਰੀ
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਹਾਰਟਾ ਪਹੁੰਚੇ, ਜਿਥੇ ਕੁੱਝ ਦਿਨ ਪਹਿਲਾਂ ਇਕ ਪਰਿਵਾਰ ਅਤੇ ਪੰਚਾਇਤ ਵਿਚ ਚੱਲ ਰਹੇ ਨਾਲੀ ਦੇ ਝਗੜੇ ਕਰਕੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਵਲੋੰ ਇਕ ਮਹਿਲਾ ਅਤੇ ਦੋ ਨਾਬਾਲਿਗ ਧੀਆਂ ਨੂੰ ਜਬਰੀ ਚੁੱਕ ਕੇ ਠਾਣੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਹਾਰਟਾ ਪਹੁੰਚੇ, ਜਿਥੇ ਕੁੱਝ ਦਿਨ ਪਹਿਲਾਂ ਇਕ ਪਰਿਵਾਰ ਅਤੇ ਪੰਚਾਇਤ ਵਿਚ ਚੱਲ ਰਹੇ ਨਾਲੀ ਦੇ ਝਗੜੇ ਕਰਕੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਵਲੋੰ ਇਕ ਮਹਿਲਾ ਅਤੇ ਦੋ ਨਾਬਾਲਿਗ ਧੀਆਂ ਨੂੰ ਜਬਰੀ ਚੁੱਕ ਕੇ ਠਾਣੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਮੌਕੇ ਡਾ. ਕਰੀਮਪੁਰੀ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਪੁਲਸ ਪ੍ਰਸ਼ਾਸਨ ਵਲੋੰ ਕਥਿਤ ਧੱਕੇਸ਼ਾਹੀ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਅਜਾਦੀ ਦੇ 78 ਵਰੇ ਬੀਤ ਜਾਣ ਬਾਅਦ ਵੀ ਨਾਬਾਲਗ ਧੀਆਂ, ਔਰਤਾਂ, ਗਰੀਬਾਂ ਮਜਲੂਮਾਂ ਤੇ ਜ਼ੁਲਮ ਇਹ ਲੋਕ ਰਾਜ ਨਹੀਂ ਹੈ।
ਮੌਜੂਦਾ ਸਰਕਾਰ ਦਾ ਮੁਖੀਆ, ਇਲਾਕੇ ਦਾ ਐਮ ਪੀ, ਐਮ ਐਲ ਏ ਜੇਕਰ ਆਪਣੇ ਹੀ ਲੋਕਾਂ ਤੇ ਜਬਰ ਜ਼ੁਲਮ ਢਾਹੁੰਦਾ ਹੈ ਤਾਂ ਉਹ ਦਵਾਰਾ ਚੁਣਨ ਦੇ ਕਾਬਿਲ ਨਹੀਂ ਰਹਿੰਦਾ। ਕਰੀਮਪੁਰੀ ਨੇ ਕਿਹਾ ਜ਼ੁਲਮ ਪੁਲਸ ਨਹੀਂ ਕਰਦੀ ਬਲਕਿ ਸਰਕਾਰ ਪੁਲਸ ਨੂੰ ਲੋਕਾਂ ਦੇ ਡੰਡਾ ਚਾੜਨ ਦੇ ਹੁਕਮ ਦਿੰਦੀ ਹੈ।
ਓਨਾਂ ਕਿਹਾ ਪੰਜਾਬ ਦੀ ਜਾਲਮ ਸਰਕਾਰ ਇਹ ਯਾਦ ਰੱਖੇ ਪੁਲਸ ਸਰਕਾਰ ਨਹੀਂ ਬਚਾ ਸਕਦੀ ਅਤੇ ਨਾ ਹੀ ਬਣਾ ਸਕਦੀ ਹੈ ਸਰਕਾਰ ਲੋਕ ਬਣਾਉਂਦੇ ਹਨ। ਓਨਾਂ ਕਿਹਾ 2022 ਵਿਚ ਪੰਜਾਬ ਦੇ ਲੋਕਾਂ ਨੇ ਆਪ ਦੇ 93 ਵਿਧਾਇਕ ਜਿਤਾਏ ਪਰ ਅਕਾਲੀਆਂ ਦੇ ਤਿੰਨ ਹੀ ਜਿੱਤੇ , ਹੁਣ 2027 ਵਿਚ ਆਪ ਪਾਰਟੀ ਦੇ ਤਿੰਨ ਵੀ ਨਹੀਂ ਜਿਤਣੇ , ਜਬਰ ਜ਼ੁਲਮ ਦੇ ਸਤਾਏ ਲੋਕ 2027 ਵਿਚ ਜਾਬਰ ਹੁਕਮਰਾਨ ਨੂੰ ਸਤਾ ਤੋਂ ਬਾਹਰ ਕਰਕੇ ਸਬਕ ਸਿਖਾਉਣਗੇ।
ਕਰੀਮਪੁਰੀ ਨੇ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਪੁਰੀ ਤਰਾਂ ਫਲਾਪ ਹੋ ਚੁੱਕੀ ਹੈ , ਬੀਤੇ ਦਿਨੀਂ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਰੁੜਕਾਂ ਕਲਾਂ ਦੇ ਪ੍ਰਾਇਮਰੀ ਸਕੂਲ ਵਿਚ ਛੋਟੇ ਛੋਟੇ ਬੱਚਿਆਂ ਦੇ ਮੂੰਹ ਵਿੱਚ ਜਬਰਦਸਤੀ ਡਰੱਗ ਪਾਉਣ ਦੀ ਵੀਡੀਓ ਨੇ ਹੈਰਾਨ ਕਰਕੇ ਰੱਖ ਦਿੱਤਾ ਹੈ। ਉਨਾਂ ਕਿਹਾ ਜਿਥੇ ਹੁਣ ਬੱਚੇ ਹੀ ਸੁਰੱਖਿਅਤ ਨਹੀਂ ਰਹੇ ਤਾਂ ਬਾਕੀ ਕਿਵੇਂ ਬਚ ਸਕਦੇ।
ਉਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ, ਅਕਾਲੀ ਅਤੇ ਭਾਜਪਾ ਸਰਕਾਰਾਂ ਵਲੋੰ ਚਲਾਏ ਡਰੱਗ ਮਾਫੀਏ ਦੇ ਜਾਲ ਨੂੰ ਤੋੜ ਨਹੀਂ ਸਕੀ ਜਿਸ ਕਰਕੇ ਦੋ ਲੱਖ ਨੌਜਵਾਨ ਚਿੱਟੇ ਦੀ ਭੇਟ ਚੜ ਗਿਆ। ਕਰੀਮਪੁਰੀ ਨੇ ਕਿਹਾ ਡਰੱਗ ਮਾਫੀਆ ਨੂੰ ਰੋਕਣ ਵਿੱਚ ਆਪ ਸਰਕਾਰ ਬੁਰੀ ਤਰਾਂ ਫੇਲ ਸਾਬਿਤ ਹੋਈ ਹੈ।
ਪੰਜਾਬ ਅੰਦਰ ਕਾਂਗਰਸ,ਅਕਾਲੀ ਭਾਜਪਾ ਤੇ ਆਪ ਦੀਆਂ ਸਰਕਾਰਾਂ ਨੇ ਦੋ ਲੱਖ ਮਾਵਾਂ ਦੇ ਪੁੱਤ , ਭੈਣਾਂ ਦੇ ਭਰਾ ਨਸ਼ਿਆਂ ਦੀ ਭੇਟ ਚੜਾ ਦਿਤੇ ਜਿਸਦਾ ਖਮਿਆਜ਼ਾ ਇਨਾਂ ਪਾਰਟੀਆਂ ਨੂੰ 2027 ਵਿੱਚ ਭੁਗਤਣਾ ਪਵੇਗਾ।ਡਾ. ਕਰੀਮਪੁਰੀ ਨੇ ਬਸਪਾ ਲੀਡਰਸ਼ਿਪ ਅਤੇ ਵਰਕਰਾਂ ਨੂੰ ਲਗਨ , ਇਮਾਨਦਾਰੀ ਤੇ ਜਿੰਮੇਬਾਰੀ ਨਾਲ ਪਾਰਟੀ ਦੇ ਕੰਮ ਵਿਚ ਡਟਣ ਦੀ ਅਪੀਲ ਕਰਦਿਆਂ 2027 ਵਿਚ ਪੰਜਾਬ ਅੰਦਰ ਬਸਪਾ ਦੀ ਸਰਕਾਰ ਬਣਾਉਣ ਲਈ ਸੱਦਾ ਦਿੱਤਾ।
ਕਰੀਮਪੁਰੀ ਨੇ ਕਿਹਾ ਕਿ ਹਲਕਾ ਚੱਬੇਵਾਲ ਅੰਦਰ ਬਹੁਜਨ ਸਮਾਜ ਪਾਰਟੀ ਲੋਕਾਂ ਦੇ ਨਾਲ ਖੜੀ ਹੈ । ਉਨਾਂ ਐਲਾਨ ਕੀਤਾ ਕਿ 23 ਅਗਸਤ ਨੂੰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਸਪਾ ਸਰਕਾਰੀ ਜਬਰ ਵਿਰੁੱਧ ਰੈਲੀ ਕਰੇਗੀ। ਇਸ ਮੌਕੇ ਪੰਜਾਬ ਦੇ ਕੋਆਰਡੀਨੇਟਰ ਗੁਰਨਾਮ ਚੌਧਰੀ, ਜਿਲਾ ਪ੍ਰਧਾਨ ਦਲਜੀਤ ਰਾਏ, ਹਲਕਾ ਚੱਬੇਵਾਲ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ,ਹਲਕਾ ਪ੍ਰਧਾਨ ਯਸ਼ ਭੱਟੀ ਵੀ ਹਾਜਰ ਸਨ।
