9ਵੇਂ ਅੰਤਰਰਾਸ਼ਟਰੀ ਡੈਫ-ਫੈਸਟੀਵਲ ਦੇ ਮਹੂਰਤ ਮੌਕੇ ਗੂੰਗੇ ਤੇ ਬਹਿਰੇ ਲੋਕਾਂ ਦੀ ਸੰਸਥਾ ਦੇ ਪ੍ਰਤੀਨਿਧੀਆਂ ਦੀ ਸਕ੍ਰੀਨਿੰਗ ਕੀਤੀ
ਹੁਸ਼ਿਆਰਪੁਰ- 9ਵੇਂ ਭਾਰਤੀ ਅੰਤਰਰਾਸ਼ਟਰੀ ਡੈਫ-ਫੈਸਟੀਵਲ ਦੇ ਮਹੂਰਤ ਮੌਕੇ, ਸੀ.ਟੀ. ਯੂਨੀਵਰਸਿਟੀ ਦੇ ਐਡੀਟੋਰੀਅਮ ਵਿੱਚ ਲੋਕਾਂ ਦੇ ਦਿਲਾਂ ਨੂੰ ਟੁੰਭਦੀ ਇੱਕ ਨੇਤਰਹੀਣ ਲੜਕੀ ਦੀ ਕਹਾਣੀ ਉਪਰ ਪੰਜਾਬੀ ਫਿਲਮ ‘‘ਗੋਲਡ ਮੈਡਲ ਦਾ ਦਹੇਜ" ਦੀ ਅੰਤਰਰਾਸ਼ਟਰੀ ਗੂੰਗੇ ਤੇ ਬਹਿਰੇ ਲੋਕਾਂ ਨਾਲ ਜੁੜੀਆਂ ਸੰਸਥਾਵਾਂ ਦੇ ਪ੍ਰਤੀਨਿਧਾਂ ਵਿੱਚ ਸਕਰੀਨਿੰਗ ਕੀਤੀ ਗਈ।

ਇਸ ਮੌਕੇ ਤੇ ਹੋਰਾਂ ਦੇ ਨਾਲ ਉੱਘੇ ਸਮਾਜ ਸੇਵੀ ਰਾਜਨੀਤਿਕ ਨੇਤਾ ਅਵਿਨਾਸ਼ ਰਾਏ ਖੰਨਾ ਅਤੇ ਦੀਪਕ ਬਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਤਰੀ ਭਾਰਤ ਵਿੱਚ ਸਰਵ-ਉਤੱਮ ਆਧੁਨਿਕ ਤਕਨੀਕਾਂ ਨਾਲ ਜੁੜੇ ਹੋਏ ਐਡੀਟੋਰੀਅਮਾਂ ਵਿੱਚ ਫਿਲਮ ਦੀ ਸਕਰੀਨਿੰਗ ਦੇ ਨਾਲ-ਨਾਲ ਸਾਈਨ ਲੈਗੂੰਏਜ ਦੇ ਐਕਸਪਰਟਾਂ ਵੱਲੋਂ ਬਹਿਰਿਆਂ ਦੀ ਭਾਸ਼ਾ ਨਾਲ ਕਹਾਣੀ ਨੂੰ ਬਾ-ਕਮਾਲ ਸਮਝਾਇਆ ਗਿਆ। ਫਿਲਮ ਦੇ ਨਿਰਦੇਸ਼ਕ ਅਸ਼ੋਕ ਪੁਰੀ ਅਤੇ ਕਲਾਕਾਰ ਨੈਨਸੀ ਅਰੋੜਾ, ਅੰਮ੍ਰਿਤ ਲਾਲ, ਕਮਲਜੀਤ ਕੌਰ, ਰੈਨੂੰਕਾ ਰਾਜਪੂਤ, ਰਮੇਸ਼ ਕੁਮਾਰ, ਪਿੱਠ ਵਰਤੀ ਗਾਇਕਾ ਸਤੀਸ਼ ਸਿੱਲੀ ਉਪਲ, ਅਜੇ ਸੱਚਦੇਵ ਅਤੇ ਗੁਰਮੇਲ ਧਾਲੀਵਾਲ ਲਈ ਬੋਲੇ ਦਰਸ਼ਕਾਂ ਵੱਲੋਂ ਇਸ ਕਹਾਣੀ ਨੂੰ ਮਾਨਣ ਮੌਕੇ ਇੱਕ ਵਿਲੱਖਣ ਹੀ ਤਜ਼ਰਬਾ ਹੋਇਆ।
ਇਸ ਮੌਕੇ ਤੇ ਫਿਲਮ ਦੇ ਕਹਾਣੀਕਾਰ ਅਵਿਨਾਸ਼ ਰਾਏ ਖੰਨਾ ਜੀ ਨੇ ਪ੍ਰਬੰਧਕਾਂ ਅਤੇ ਮਹਿਮਾਨਾਂ ਨਾਲ ਸਪੈਸ਼ਲ ਵਿਅਕਤੀਆਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਸਮਾਜ ਦੇ ਇਸ ਅਣਗੌਲੇ ਵਰਗ ਨੂੰ ਮੁੱਖ ਧਾਰਾ ਵਿੱਚ ਜੋੜਨਾ ਸਮੇਂ ਦੀ ਜ਼ਰੂਰਤ ਹੈ। ਸਕਰੀਨਿੰਗ ਦੇ ਖਤਮ ਹੋਣ ਉਪਰੰਤ ਸੰਸਥਾਂ ਵੱਲੋਂ ਕਹਾਣੀਕਾਰ ਅਵਿਨਾਸ਼ ਰਾਏ ਖੰਨਾ ਅਤੇ ਨਿਰਦੇਸ਼ਕ ਡਾ. ਅਸ਼ੋਕ ਪੁਰੀ ਨਾਲ ਸਮੂਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਕਿਹਾ ਕਿ ਇੱਕ ਨੇਤਰਹੀਣ ਲੜਕੀ ਉਪਰ ਇਹ ਫਿਲਮ ਬਨਾਉਣ ਮੌਕੇ ਜਿੱਥੇ ਸਾਨੂੰ ਨੇਤਰਹੀਨਾਂ ਦੇ ਜੀਵਨ ਜਾਚ ਦਾ ਪਤਾ ਲੱਗਿਆ ਉਥੇ ਅੱਜ ਗੂੰਗੇ ਅਤੇ ਬਹਿਰਿਆਂ ਦੀਆਂ ਸਮੱਸਿਆਵਾਂ ਅਤੇ ਸੁਚੱਜੇ ਜੀਵਨ ਲਈ ਸੰਭਾਵਨਾਵਾਂ ਉਜਾਗਰ ਹੋਈਆਂ ਹਨ।