ਅੱਖਾਂ ਦਾ ਚੈੱਕਅਪ ਕੈਂਪ 16 ਫਰਵਰੀ ਨੂੰ ਸੂੰਢ--ਮਕਸੂਦਪੁਰ ਵਿੱਚ
ਨਵਾਂਸ਼ਹਿਰ- ਇਲਾਕੇ ਵਿੱਚ ਸਮਾਜ ਸੇਵਾਵਾਂ ਨਿਭਾਉਣ ਲਈ ਮਸ਼ਹੂਰ ' ਭੋਗਲ ਦਾਰਾ ਚੈਰੀਟੇਬਲ ਟਰੱਸਟ ' ਵਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ 16 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂੰਢ ਮਕਸੂਦਪੁਰ ਨੇੜੇ ਬਹਿਰਾਮ ਵਿਖੇ ਵਿਰਦੀ ਆਈ ਹਸਪਤਾਲ ਚਾਹਲ ਨਗਰ ਫਗਵਾੜਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕਾਂ ਨੇ ਦੱਸਿਆ ਕਿ ਲੋੜਵੰਦ ਮਰੀਜ਼ਾ ਦੇ ਅੱਖਾਂ ਦੇ ਆਪ੍ਰੇਸ਼ਨ ਅਤੇ ਲੈਂਜ਼ ਮੁਫ਼ਤ ਪਾਏ ਜਾਣਗੇ। ਐਨਕਾਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆ ਜਾਣਗੀਆ। ਉਨ੍ਹਾਂ ਨੇ ਦੱਸਿਆ ਕਿ ਆਪ੍ਰੇਸ਼ਨ ਵਾਲੇ ਮਰੀਜ਼ਾ ਨੂੰ ਫਗਵਾੜਾ ਹਸਪਤਾਲ ਲਿਜਾਣ ਅਤੇ ਆਉਂਣ ਦਾ ਖਰਚਾ ਦਿੱਤਾ ਜਾਵੇਗਾ ਅਤੇ ਰਹਿਣਾ, ਖਾਣਾ ਟਰੱਸਟ ਵਲੋਂ ਹੋਵੇਗਾ।
ਇਸ ਮੌਕੇ ਸਮਾਜ ਸੇਵਕ ਤਰਸੇਮ ਸਿੰਘ ਭੋਗਲ, ਪਰਮਿੰਦਰ ਸਿੰਘ ਭੋਗਲ, ਬੀਬੀ ਬਲਵਿੰਦਰ ਕੌਰ ਮਾਨ ਅਤੇ ਰਿਟਾਇਰਡ ਹੈੱਡ ਮਾਸਟਰ ਗੁਰਵਿੰਦਰ ਸਿੰਘ ਭੋਗਲ ਆਦਿ ਹਾਜ਼ਰ ਸਨ।