ਪਿੰਡ ਮੁਕੰਦਪੁਰ ਵਿੱਚ 18, 19, 20 ਫਰਵਰੀ ਨੂੰ ਹੋਵੇਗਾ ਕਬੱਡੀ ਟੂਰਨਾਮੈਂਟ

ਨਵਾਂਸ਼ਹਿਰ- ਬੰਗਾ ਤਹਿਸੀਲ ਦੇ ਮਸ਼ਹੂਰ ਪਿੰਡ ਮੁਕੰਦਪੁਰ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਇਸ ਸਾਲ 18 ਫਰਵਰੀ ਨੂੰ 35 ਕਿਲੋ ਭਾਰ ਵਰਗ, 42 ਕਿਲੋ ਭਾਰ ਵਰਗ ਅਤੇ 47 ਕਿਲੋ ਭਾਰ ਵਰਗ ਪਿੰਡ ਪੱਧਰ ਕਬੱਡੀ ਦੇ ਮੈਚ ਕਰਵਾਏ ਜਾਣਗੇ। 19 ਫਰਵਰੀ ਨੂੰ 57 ਕਿਲੋ ਭਾਰ ਵਰਗ ਦੀਆਂ 12 ਸੱਦੀਆਂ ਹੋਈਆ ਟੀਮਾਂ ਤੋਂ ਬਿਨਾ 75 ਕਿਲੋ ਵਰਗ ਦੇ ਆਲ ਓਪਨ ਮੈਚ ਕਰਵਾਏ ਜਾਣਗੇ।

20 ਫਰਵਰੀ ਨੂੰ 8 ਅਕੈਡਮੀਆਂ ਦੇ ਮੈਚ ਦਰਸ਼ਕਾਂ ਨੂੰ ਪ੍ਰਭਾਵਿਤ ਕਰਨਗੇ। ਜਿਸ ਵਿੱਚ ਜਿੱਤਣ ਵਾਲੀ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਨਕਦ ਦਿੱਤਾ ਜਾਵੇਗਾ ਅਤੇ ਦੂਜੇ ਨੰਬਰ 'ਤੇ ਆਉਂਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 15 ਫਰਵਰੀ ਨੂੰ ਛਿੰਝ ਮੇਲਾ ਅਤੇ 16 ਫਰਵਰੀ ਨੂੰ ਬਲਦਾਂ ਦੀਆਂ ਦੌੜਾਂ ਕਰਵਾਈਆ ਜਾਣਗੀਆਂ। 
ਇਹ ਜਾਣਕਾਰੀ ਮੇਲੇ ਦੇ ਪ੍ਰਬੰਧਕਾਂ ਵਲੋਂ ਸ: ਮਲਕੀਤ ਸਿੰਘ ਨੰਬਰਦਾਰ, ਪ੍ਰਸ਼ੋਤਮ ਲਾਲ ਰਤਨ ਅਤੇ ਸੁਰਜੀਤ ਸਿੰਘ ਬੀਸਲਾ ਨੇ ਦਿੱਤੀ।