
ਏ ਡੀ ਸੀ ਸੋਨਮ ਚੌਧਰੀ ਨੇ ਐਂਬੂਲੈਂਸਾਂ ਅਤੇ ਪਸ਼ੂ ਉਠਾਉਣ ਵਾਲੇ ਵਾਹਨਾਂ ਦੀ ਜਲਦੀ ਖਰੀਦ ਤੇ ਜ਼ੋਰ ਦਿੱਤਾ
ਐਸ.ਏ.ਐਸ.ਨਗਰ, 30 ਜਨਵਰੀ, 2025:- ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿਖੇ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੀ ਮੀਟਿੰਗ ਦੌਰਾਨ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਆਪੋ-ਆਪਣੇ ਖੇਤਰਾਂ ਲਈ ਐਂਬੂਲੈਂਸ-ਕਮ-ਐਨੀਮਲ ਲਿਫਟਰ ਵਾਹਨ ਜਲਦੀ ਖਰੀਦਣ ਦੇ ਆਦੇਸ਼ ਦਿੱਤੇ।
ਐਸ.ਏ.ਐਸ.ਨਗਰ, 30 ਜਨਵਰੀ, 2025:- ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿਖੇ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ਼ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੀ ਮੀਟਿੰਗ ਦੌਰਾਨ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਆਪੋ-ਆਪਣੇ ਖੇਤਰਾਂ ਲਈ ਐਂਬੂਲੈਂਸ-ਕਮ-ਐਨੀਮਲ ਲਿਫਟਰ ਵਾਹਨ ਜਲਦੀ ਖਰੀਦਣ ਦੇ ਆਦੇਸ਼ ਦਿੱਤੇ।
ਐਸ ਪੀ ਸੀ ਏ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਏ.ਡੀ.ਸੀ. ਚੌਧਰੀ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਆਪਣੇ ਖੇਤਰਾਂ ਵਿੱਚ ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਰੋਕਣ ਲਈ ਪਸ਼ੂ ਜਨਮ ਨਿਯੰਤਰਣ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਸ਼ੁਰੂ ਕਰਨ ਵਿੱਚ ਦੇਰੀ ਨਾਲ ਕੁੱਤਿਆਂ ਦੇ ਕੱਟਣ ਦੇ ਮਾਮਲੇ ਵਧਣ ਲਈ ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸੇ ਤਰ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਅਵਾਰਾ ਕੁੱਤਿਆਂ ਨੂੰ ਐਂਟੀ ਰੈਬੀਜ਼ (ਹਲਕਾਅ ਤੋਂ ਬਚਾਅ) ਦਵਾਈ ਨਾਲ ਟੀਕਾਕਰਨ ਕਰਨ ਲਈ ਮਹੀਨਾਵਾਰ ਐਂਟੀ-ਰੇਬੀਜ਼ ਕੈਂਪਾਂ ਦੀ ਗਿਣਤੀ ਇੱਕ ਮਹੀਨੇ ਤੋਂ ਵਧਾ ਕੇ ਦੋ ਕਰਨ ਲਈ ਕਿਹਾ ਗਿਆ।
ਲਾਲੜੂ (ਮਗਰਾ ਕੈਟਲ ਪੌਂਡ) ਵਿਖੇ ਬਣ ਰਹੀ 'ਲਾਲੜੂ ਇਨਫਰਮਰੀ' ਦਾ ਜਾਇਜ਼ਾ ਲੈਂਦਿਆਂ, ਉਨ੍ਹਾਂ ਨੇ ਲਾਲੜੂ ਨਗਰ ਕੌਂਸਲ ਨੂੰ ਬਿਮਾਰ ਅਤੇ ਜ਼ਖਮੀ ਪਸ਼ੂਆਂ ਨੂੰ ਉੱਥੇ ਰੱਖਣ ਲਈ ਜਲਦੀ ਤੋਂ ਜਲਦੀ ਇਨਫਰਮਰੀ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਰੱਖਣ ਵਾਲੇ ਐਨਕਲੋਜ਼ਰ ਪ੍ਰਜਾਤੀ ਅਤੇ ਆਕਾਰ ਅਨੁਸਾਰ ਹੋਣੇ ਚਾਹੀਦੇ ਹਨ ਤਾਂ ਜੋ ਜਾਨਵਰਾਂ ਨੂੰ ਉਨ੍ਹਾਂ ਦੀ ਉੱਥੇ ਰਹਿਣ ਦੌਰਾਨ ਅਸੁਵਿਧਾ ਮਹਿਸੂਸ ਨਾ ਹੋਵੇ। ਈ ਓ ਲਾਲੜੂ ਨੂੰ ਇਨਫਰਮਰੀ ਅਧੀਨ ਜ਼ਮੀਨ ਦੀ ਟਾਈਟਲ ਡੀਡ (ਮਾਲਕੀ) ਐਸ ਪੀ ਸੀ ਏ ਦੇ ਨਾਂ ’ਤੇ ਤਬਦੀਲ ਕਰਨ ਲਈ ਵੀ ਕਿਹਾ ਗਿਆ।
ਈ.ਓ. ਲਾਲੜੂ ਗੁਰਬਖਸ਼ੀਸ਼ ਸਿੰਘ ਨੂੰ ਮਗਰਾ ਕੈਟਲ ਪੌਂਡ ਵਿਖੇ ਬਾਇਓ-ਮਾਸ ਆਧਾਰਿਤ ਬਿਜਲੀ ਜਨਰੇਟਰ ਨੂੰ ਪੂਰੀ ਸਮਰੱਥਾ 'ਤੇ ਚਲਾਉਣ ਲਈ ਗੋਹੇ ਵਾਲੇ ਪਾਣੀ ਦੇ ਟੋਇਆਂ (ਸਲੱਰੀ ਪਿਟਸ) ਦੀ ਸਫਾਈ ਦਾ ਕੰਮ ਵੀ ਨਗਰ ਕੌਂਸਲ ਰਾਹੀਂ ਕਰਵਾਉਣ ਲਈ ਕਿਹਾ ਗਿਆ। ਇਹ ਜਨਰੇਟਰ 10 KV ਬਿਜਲੀ ਪੈਦਾ ਕਰਦਾ ਹੈ।
ਮੀਟਿੰਗ ਵਿੱਚ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਈਕੋਸਿਟੀ ਅਤੇ ਐਰੋਸਿਟੀ ਵਰਗੇ ਖੇਤਰਾਂ ਵਿੱਚ ਪਸ਼ੂ ਜਨਮ ਨਿਯੰਤਰਣ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਲਿਖਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਿਵਕਾਂਤ ਗੁਪਤਾ, ਸ਼ਹਿਰੀ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸੁਸਾਇਟੀ ਦੇ ਗੈਰ-ਸਰਕਾਰੀ ਮੈਂਬਰ ਹਾਜ਼ਰ ਸਨ।
