ਬਹੁਜਨ ਸਮਾਜ ਪਾਰਟੀ ਨੇ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਮੌਜੂਦਾ ਸੰਗਠਨ ਨੂੰ ਭੰਗ ਕੀਤਾ

ਗੜ੍ਹਸ਼ੰਕਰ, 8 ਜਨਵਰੀ- ਬਹੁਜਨ ਸਮਾਜ ਪਾਰਟੀ ਹਲਕਾ ਗੜਸ਼ੰਕਰ ਦੇ ਜਿੰਮੇਵਾਰ ਅਹੁਦੇਦਾਰਾਂ ਵੱਲੋਂ ਇੱਕ ਬੇਹਦ ਅਹਿਮ ਮੀਟਿੰਗ ਰਣਵੀਰ ਬੱਬਰ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ।

ਗੜ੍ਹਸ਼ੰਕਰ, 8 ਜਨਵਰੀ- ਬਹੁਜਨ ਸਮਾਜ ਪਾਰਟੀ ਹਲਕਾ ਗੜਸ਼ੰਕਰ ਦੇ ਜਿੰਮੇਵਾਰ ਅਹੁਦੇਦਾਰਾਂ ਵੱਲੋਂ ਇੱਕ ਬੇਹਦ ਅਹਿਮ ਮੀਟਿੰਗ ਰਣਵੀਰ ਬੱਬਰ ਹਲਕਾ ਇੰਚਾਰਜ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ।
ਮੀਟਿੰਗ ਦੌਰਾਨ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਮੌਜੂਦਾ ਰਾਜਨੀਤਿਕ ਹਾਲਾਤਾਂ ਤੇ ਖੁੱਲ ਕੇ ਵਿਚਾਰਾਂ ਵਰਕਰਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ। ਮੀਟਿੰਗ ਵਿੱਚ ਹਾਜ਼ਰ ਸਾਰੇ ਆਗੂਆਂ ਨੇ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਨਾਲ ਨੇਤਾ, ਨੀਤੀ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੰਗਠਨ ਨੂੰ ਮਜਬੂਤ ਕਰਨ ਅਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਾਹਿਬ ਕਾਂਸ਼ੀ ਰਾਮ ਜੀ ਦੇ ਅਣਖ ਦੇ ਅੰਦੋਲਨ ਤੇ ਹਮਲਾ ਕਰਨ ਦਾ ਮੂੰਹ ਤੋੜ ਜਵਾਬ ਦੇਣ ਦਾ ਸੰਕਲਪ ਵੀ ਲਿਆ।
ਰਣਬੀਰ ਬੱਬਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਾਜ਼ਰ ਵਰਕਰਾਂ ਦੀ ਮੰਗ ਤੇ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਇੰਚਾਰਜ ਵੱਲੋਂ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਮੌਜੂਦਾ ਸੰਗਠਨ ਨੂੰ ਭੰਗ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ।ਇਸ ਮੌਕੇ ਸੰਗਠਨ ਦਾ ਕੰਮ ਚਲਾਉਣ ਲਈ ਵਿਧਾਨ ਸਭਾ ਹਲਕਾ ਗੜਸ਼ੰਕਰ ਦੀ ਇੱਕ ਆਰਜੀ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਦੇਖ ਰੇਖ ਹਲਕਾ ਇੰਚਾਰਜ ਰਣਵੀਰ ਬੱਬਰ ਕਰਨਗੇ।
ਇਸ ਆਰਜੀ ਟੀਮ ਵਿੱਚ ਰਾਮ ਜੱਗ, ਐਡਵੋਕੇਟ ਬਲਜਿੰਦਰ ਸਿੰਘ, ਹਰਦੇਵ ਗੁਲਮਰਗ, ਸੁਰਿੰਦਰ ਸਿੰਘ, ਛਿੰਦਰਪਾਲ ਸਿੰਘ, ਮਲਕੀਅਤ ਸੁੰਨੀ, ਅਸ਼ੋਕ ਕੁਮਾਰ, ਕਸ਼ਮੀਰ ਸਿੰਘ, ਸੋਹਣ ਸੂੰਨੀ, ਲਾਲੀ ਭਾਰਟਾ, ਰਾਮਦਾਸ, ਧਰਮ ਚੰਦ, ਤਰਸੇਮ ਸਿੰਘ, ਕਾਕੂ ਬਡੇਸਰੋਂ, ਪ੍ਰੇਮ ਸਿੰਘ, ਚਮਨ ਲਾਲ, ਅਸ਼ੋਕ ਬੀਹੜਾਂ, ਸੁਖਵਿੰਦਰ ਸਿੰਘ, ਚਰਨਜੀਤ ਮਜਾਰਾ, ਹਰਜਿੰਦਰ ਖਾਲਸਾ ਸਹਿਤ ਹੋਰ ਸਾਥੀ ਵੀ ਹੋਣਗੇ।