ਡੇਰਾ ਬ੍ਰਹਮਲੀਨ ਸੰਤ ਨਾਰਾਇਣ ਦਾਸ ਜੀ ਸ਼ੇਰਪੁਰ ਕਲਰਾ : ਰੂਹਾਨੀ ਅਸਥਾ ਤੇ ਸਮਾਜ ਸੇਵਾ ਦਾ ਮਾਡਲ

ਹੁਸ਼ਿਆਰਪੁਰ- ਜਿਲਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਕਲਰਾ ਵਿੱਚ ਸਥਿਤ ਡੇਰਾ ਬ੍ਰਹਮਲੀਨ ਸੰਤ ਬਾਬਾ ਨਾਰਾਇਣ ਦਾਸ ਜੀ ਸਿਰਫ ਇੱਕ ਧਾਰਮਿਕ ਸਥਾਨ ਹੀ ਨਹੀਂ, ਸਗੋਂ ਸਮਾਜ ਸੇਵਾ ਦਾ ਵੀ ਪ੍ਰਤੀਕ ਬਣ ਚੁੱਕਾ ਹੈ। ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਰਮੇਸ਼ ਦਾਸ ਜੀ ਨਾਲ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਡੇਰੇ ਦੇ ਇਤਿਹਾਸ, ਸਮਾਗਮਾਂ ਅਤੇ ਚਲ ਰਹੀਆਂ ਸੇਵਾਵਾਂ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਵੱਡੇ ਮਹਾਪੁਰਖਾਂ ਵੱਲੋਂ ਚਲਾਈ ਗਈ ਰਿਵਾਇਤ ਅਨੁਸਾਰ ਹਰ ਸਾਲ ਡੇਰੇ ਵਿੱਚ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਸ਼ਰਧਾਲੂ ਸ਼ਮੂਲੀਅਤ ਕਰਦੇ ਹਨ। ਡੇਰੇ ਵੱਲੋਂ ਹਰ ਰੋਜ਼ ਪੰਛੀਆਂ ਲਈ ਦਾਣਾ ਤੇ ਅਵਾਰਾ ਜਾਨਵਰਾਂ ਲਈ ਚਾਰਾ ਭੇਜਿਆ ਜਾਂਦਾ ਹੈ, ਜੋ ਕਿ ਇਨ੍ਹਾਂ ਦੀ ਨਿੱਤ ਦੀ ਸੇਵਾ ਹੈ।
ਸਿੱਖਿਆ ਦੇ ਖੇਤਰ ਵਿੱਚ ਵੀ ਡੇਰਾ ਅਹੰਕਾਰਯੋਗ ਯੋਗਦਾਨ ਪਾ ਰਿਹਾ ਹੈ। ਪਿੰਡ ਚੂਹੜਵਾਲੀ ਵਿੱਚ ਇੱਕ ਸਕੂਲ ਅਤੇ ਮਾਹਿਲਪੁਰ ਵਿੱਚ ਅੰਨ੍ਹੇ ਬੱਚਿਆਂ ਲਈ ਵਿਸ਼ੇਸ਼ ਸਕੂਲ ਚਲਾਇਆ ਜਾ ਰਿਹਾ ਹੈ। ਇਸਦੇ ਨਾਲ ਨਾਲ ਲੋੜਵੰਦ ਲੋਕਾਂ ਦੀ ਵਾਰੀ ਵਾਰੀ ਸਹਾਇਤਾ ਕਰਨਾ ਵੀ ਡੇਰੇ ਦੀ ਸੇਵਾ ਨੀਤੀ ਦਾ ਅਹਿਮ ਹਿੱਸਾ ਹੈ।
ਸੰਤ ਬਾਬਾ ਰਮੇਸ਼ ਦਾਸ ਜੀ ਦੇ ਨੇਤ੍ਰਤਵ ਹੇਠ ਇਹ ਡੇਰਾ ਅੱਜ ਧਾਰਮਿਕਤਾ ਅਤੇ ਮਨੁੱਖਤਾ ਦੀ ਸਾਂਝ ਬਣ ਚੁੱਕਾ ਹੈ। ਇੱਥੋਂ ਹੋ ਰਹੇ ਸਮਾਜਿਕ ਤੇ ਜਨਹਿਤ ਕਾਰੀ ਕੰਮ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹਨ।