ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ 11 ਮਈ 2024 ਨੂੰ ਸ਼੍ਰੀ ਵਿਸ਼ਵਕਰਮਾ ਮੰਦਿਰ ਵਿੱਚ ਸਵੇਰੇ 10 ਵਜੇ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ

ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ 11 ਮਈ 2024 ਨੂੰ ਸ਼੍ਰੀ ਵਿਸ਼ਵਕਰਮਾ ਮੰਦਿਰ ਵਿੱਚ ਸਵੇਰੇ 10 ਵਜੇ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾl ਇਹ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਕਾਨੂੰਨੀ ਸਲਾਹਕਾਰ ਪੰਜਾਬ ਐਡਵੋਕੇਟ ਸੁਰਿੰਦਰ ਪਾਲ ਬੜਪੱਗਾ ਅਤੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਨੇ ਦੱਸਿਆ ਕਿ ਪਿੱਛਲੇ ਲਗਭਗ ਪੰਜ ਸਾਲਾਂ ਤੋ ਬੇਟੀ ਬਚਾਓ, ਧਰਤੀ ਬਚਾਓ ਮੁਹਿੰਮ ਚਲਾਈ ਹੋਈ ਹੈ l ਉਹਨਾਂ ਦੱਸਿਆ 11ਮਈ 2024 ਦਿਨ ਸ਼ਨੀਵਾਰ ਨੂੰ ਅਦਾਰਾ ਸ਼ਿਵਾਲਿਕ ਨਿਊਜ਼ ਵਲੋਂ ਵਲੋਂ ਸਵੈ -ਇੱਛੁਕ ਖ਼ੂਨਦਾਨ ਲਗਾਇਆ ਜਾ ਰਿਹਾ ਹੈ l ਜਿਸ ਦੌਰਾਨ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਵਲੋਂ ਖੂਨਦਾਨੀ ਵੀਰਾਂ ਨੂੰ ਛਾਂਦਾਰ ਅਤੇ ਫਲਾਂ ਵਾਲੇ ਪੌਦੇ ਵਿਤਰਿਤ ਕੀਤੇ ਜਾਣਗੇ l

ਐਡਵੋਕੇਟ ਸੁਰਿੰਦਰ ਪਾਲ ਬੜਪੱਗਾ ਨੇ  ਕਿਹਾ ਕਿ ਅੱਜ ਪਾਣੀ ਅਤੇ ਹਵਾ  ਬਹੁਤ ਹੀ ਦੂਸ਼ਿਤ ਹੋ ਚੁਕੇ ਹਨ, ਜਿਹਨਾਂ  ਨੂੰ ਬਚਾਉਣਾ  ਬਹੁਤ ਹੀ ਜਰੂਰੀ  ਹੈ, ਜਿਸ ਲਈ ਵੱਧ ਤੋ ਵੱਧ ਪੌਦੇ ਲਗਾਉਣਾ ਹਰ  ਇੱਕ  ਇਨਸਾਨ ਦੀ ਜਿੰਮੇਵਾਰੀ ਹੈ, ਹਰ ਸਾਲ   ਸਾਡੀ ਸੰਸਥਾ ਜਾਗਰੂਕ ਕਰਨ ਲਈ ਅਲੱਗ ਅਲੱਗ ਸਕੂਲਾਂ ਵਿੱਚ ਜਾ ਕੇ  ਪੌਦੇ ਲਗਾ ਕੇ ਬੱਚਿਆਂ ਨਾਲ ਗ੍ਰੀਨ ਦੀਵਾਲੀ ਮਨਾਉਂਦੀ ਹੈ ਅਤੇ ਪਟਾਕੇ ਨਾ  ਚਲਾਉਣ ਲਈ ਜਾਗਰੂਕ  ਕਰਦੀ ਹੈl ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਹਰ ਪਾਸੇ ਸਾਡੇ ਕਿਸਾਨ ਵੀਰ ਕਣਕ ਦੀ ਨਾੜ ਨੂੰ ਅੱਗ ਲਗਾਉਂਦੇ ਹਨ, ਜਿਸ ਨਾਲ ਸਾਡੀ ਹਵਾ ਦੂਸ਼ਿਤ ਹੁੰਦੀ ਅਤੇ ਜਮੀਨ ਵਿੱਚ ਜਿਹੜੇ ਸਾਡੇ ਮਿੱਤਰ ਜੀਵ-ਜੰਤੂ ਹੁੰਦੇ ਹਨ, ਉਹ ਵੀ ਨਸ਼ਟ ਹੋ ਜਾਂਦੇ ਹਨ  ਅਸੀਂ ਇਸ  ਪ੍ਰੈਸ ਨੋਟ ਰਾਹੀਂ ਕਿਸਾਨ ਵੀਰਾਂ ਨੂੰ ਨਾੜ ਨਾ ਜਲਾਉਣ ਅਤੇ ਖੇਤਾਂ  ਦੇ ਵਿੱਚ ਨਿੱਮ ਅਤੇ ਹੋਰ  ਔਰਗੈਨਿਕ ਬੂਟੇ ਲਈ ਬੇਨਤੀ ਕਰਦੇ ਹਾਂ, ਨਹੀਂ  ਤਾਂ ਉਹ ਦਿਨ ਜ਼ਿਆਦਾ ਦੂਰ ਜਦੋ ਸਾਡੀ ਜ਼ਮੀਨ ਅਨਾਜ ਦੀ ਵਜਾਏ ਜਹਿਰ ਹੀ ਉਗਲੇਗੀ l