ਪਾਰਟੀ ਵੱਲੋਂ ਭਾਜਪਾ ਆਗੂ ਰਮੇਸ਼ ਵਰਮਾ ਨੂੰ ਹਲਕਾ ਖਰੜਾ ਦਾ ਸਹਿ-ਇੰਚਾਰਜ ਨਿਯੁਕਤ, ਸਮਰਥਕਾਂ 'ਚ ਖੁਸ਼ੀ ਦੀ ਲਹਿਰ
ਮੋਹਾਲੀ 9 ਮਈ - ਭਾਜਪਾ ਪਾਰਟੀ ਨੇ ਹਾਲ ਹੀ ਵਿੱਚ ਭਾਜਪਾ ਆਗੂ ਅਤੇ ਮੁਹਾਲੀ ਦੀ ਸਾਬਕਾ ਕੌਂਸਲਰ ਪ੍ਰਕਾਸ਼ਵਤੀ ਦੇ ਪੁੱਤਰ ਰਮੇਸ਼ ਵਰਮਾ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਮੁਹਾਲੀ ਫੇਜ਼-9 ਮਾਰਕੀਟ ਦੇ ਪ੍ਰਧਾਨ ਮਨੋਜ ਮੱਕੜ, ਸ਼ਿਵ ਮੰਦਰ ਫੇਜ਼-9 ਮੁਹਾਲੀ ਦੇ ਮੌਜੂਦਾ ਪ੍ਰਧਾਨ ਸੰਜੀਵ ਕੁਮਾਰ, ਜ਼ਹੀਰ ਖਾਨ, ਅਮਨਦੀਪ ਸਿੰਘ ਮੁੰਡੀ, ਰਾਜੇਸ਼ ਵਰਮਾ, ਵਿਜੇ ਮੰਡਲ ਅਤੇ ਹੋਰ ਸਮਰਥਕਾਂ ਨੇ ਸਹਿ-ਇੰਚਾਰਜ ਦੀ ਨਿਯੁਕਤੀ ਮਿਲਣ ’ਤੇ ਸ੍ਰੀ ਵਰਮਾ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਮਰਥਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਵੀ ਦਿੱਤਾ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਰਮੇਸ਼ ਵਰਮਾ ਨੇ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਆਪਣੇ ਪਾਰਟੀ ਵਰਕਰਾਂ ਦੇ ਹਰੇਕ ਵਿਅਕਤੀ ਦਾ ਪੂਰਾ ਖਿਆਲ ਰੱਖਦੀ ਹੈ ਅਤੇ ਇਸ ਦੀ ਕੀਮਤ ਇਸ ਪਾਰਟੀ ਵਿੱਚ ਕੰਮ ਕਰਨ ਵਾਲੇ ਲੋਕ ਹੀ ਝੱਲਦੇ ਹਨ। ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਤੋਂ ਭਾਜਪਾ ਪਾਰਟੀ ਦੇ ਆਪਣੇ ਸਭ ਤੋਂ ਵੱਧ ਪਿਆਰੇ ਆਗੂ ਡਾ: ਸੁਭਾਸ਼ ਸ਼ਰਮਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਅਸਲ ਮੁਕਾਬਲਾ ਹੁਣ ਹੋਵੇਗਾ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਉਮੀਦਵਾਰ ਹੀ ਚੋਣ ਜਿੱਤਣਗੇ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ ਟੀਮ ਚੋਣ ਪ੍ਰਚਾਰ ਲਈ ਪੰਜਾਬ ਵਿੱਚ ਦਾਖ਼ਲ ਹੋਵੇਗੀ ਅਤੇ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾਵੇਗਾ।