ਡੀ.ਬੀ.ਆਈ. ਨਰਸਿੰਗ ਨੇ ਵਿਸ਼ਵ ਮਲੇਰੀਆ ਦਿਵਸ ਅਤੇ ਟੀਕਾਕਰਨ ਹਫ਼ਤਾ ਮਨਾਇਆ

ਮੰਡੀ ਗੋਬਿੰਦਗੜ੍ਹ, 3 ਮਈ - ਦੇਸ਼ ਭਗਤ ਇੰਸਟੀਚਿਊਟ ਆਫ਼ ਨਰਸਿੰਗ (ਡੀ.ਬੀ.ਆਈ.ਐਨ.) ਵੱਲੋਂ ਜਾਗਰੂਕਤਾ ਵਧਾਉਣ ਅਤੇ ਰੋਕਥਾਮ ਸਿਹਤ ਉਪਾਵਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਵਿਸ਼ਵ ਮਲੇਰੀਆ ਦਿਵਸ ਅਤੇ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਗਿਆ। ਵਿਸ਼ਵ ਮਲੇਰੀਆ ਦਿਵਸ ਮੌਕੇ ਸਰਕਾਰੀ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਡੀਬੀਆਈਐਨ ਦੇ ਵਿਦਿਆਰਥੀਆਂ ਨੇ ਸਿਹਤ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਮਲੇਰੀਆ ਟੀਕਿਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਬਲਕਾਰ ਸਿੰਘ ਛਿੱਬਰ, ਐਸਐਮਓ, ਜ਼ਿਲ੍ਹਾ ਹਸਪਤਾਲ ਨੇ ਮੱਛਰਾਂ ਦੇ ਕੱਟਣ ਤੋਂ ਮਲੇਰੀਆ ਦੇ ਖਤਰੇ ਨੂੰ ਘਟਾਉਣ ਲਈ ਪੂਰੀਆਂ ਬਾਹਵਾਂ ਵਾਲੀਆਂ ਕਮੀਜ਼ਾਂ ਅਤੇ ਜੁਰਾਬਾਂ ਵਰਗੇ ਰੱਖਿਆਤਮਕ ਕੱਪੜੇ ਪਹਿਨਣ 'ਤੇ ਜ਼ੋਰ ਦਿੱਤਾ।

ਇਸ ਦੇ ਨਾਲ ਹੀ ਵਿਸ਼ਵ ਟੀਕਾਕਰਨ ਹਫ਼ਤਾ ਵੀ ਮਨਾਇਆ ਗਿਆ। ਵਿਦਿਆਰਥੀਆਂ ਨੇ ਜ਼ਿਲ੍ਹਾ ਹਸਪਤਾਲ ਵਿਖੇ ਬਿਮਾਰੀਆਂ ਦੀ ਰੋਕਥਾਮ ਵਿੱਚ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ। ਇਸ ਸਬੰਧੀ ਰੈਲੀ ਵੀ ਕੱਢੀ ਗਈ। ਬਲਕਾਰ ਸਿੰਘ ਛਿੱਬਰ ਨੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦੋਵਾਂ ਪ੍ਰੋਗਰਾਮਾਂ ਦਾ ਸੰਚਾਲਨ ਪ੍ਰੋ: ਰਵੀਦੀਪ ਕੌਰ, ਗੁਰਵਿੰਦਰ ਕੌਰ ਅਤੇ ਮੀਨੂੰ ਬਾਲਾ ਨੇ ਕੀਤਾ। ਲਵਸੰਪੂਰਨਜੋਤ ਕੌਰ, ਡਾਇਰੈਕਟਰ, ਇੰਸਟੀਚਿਊਟ ਅਤੇ ਪ੍ਰੋਫੈਸਰ ਪ੍ਰਭਜੋਤ ਸਿੰਘ, ਐਚਓਡੀ ਕਮਿਊਨਿਟੀ ਹੈਲਥ ਨਰਸਿੰਗ ਨੇ ਸਿਹਤਮੰਦ ਭਾਈਚਾਰੇ ਨੂੰ ਉਤਸ਼ਾਹਤ ਕਰਨ ਲਈ ਜਨਤਕ ਸਿਹਤ ਪਹਿਲਕਦਮੀਆਂ ਦੀ ਮਹੱਤਤਾ 'ਤੇ ਚਾਨਣਾ ਪਾਇਆ।