ਵਿਸ਼ਵ ਪ੍ਰੀਮਚਿਓਰਟੀ ( ਸਮੇਂ ਤੋਂ ਪਹਿਲਾ ਬੱਚੇ ਦਾ ਪੈਦਾ ਹੋਣਾ) ਦਿਵਸ ਮੌਕੇ ਪੋਸਟਰ ਕੀਤਾ ਜਾਰੀ

ਪਟਿਆਲਾ, 17 ਨਵੰਬਰ - ਸਮੇਂ ਤੋਂ ਪਹਿਲਾ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਅ ਦੀ ਜਾਗਰੂਕਤਾ ਲਈ ਵਿਸ਼ਵ ਪ੍ਰੀਮਚਿਓਰਟੀ ਦਿਵਸ ਮਨਾਇਆ ਗਿਆ। ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਸਰਵੇਖਣਾਂ ਦੌਰਾਨ ਪਤਾ ਲੱਗਾ ਹੈ ਕਿ ਪੰਜ ਸਾਲ ਤਕ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬੱਚਿਆਂ ਦਾ ਸਮੇਂ ਤੋਂ ਪਹਿਲਾ ਜਨਮ ਹੋਣਾ ਹੈ।

ਪਟਿਆਲਾ, 17 ਨਵੰਬਰ - ਸਮੇਂ ਤੋਂ ਪਹਿਲਾ ਪੈਦਾ ਹੋਣ ਵਾਲੇ ਬੱਚਿਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਅ ਦੀ ਜਾਗਰੂਕਤਾ ਲਈ ਵਿਸ਼ਵ ਪ੍ਰੀਮਚਿਓਰਟੀ ਦਿਵਸ ਮਨਾਇਆ ਗਿਆ। ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਸਰਵੇਖਣਾਂ ਦੌਰਾਨ ਪਤਾ ਲੱਗਾ ਹੈ ਕਿ ਪੰਜ ਸਾਲ ਤਕ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬੱਚਿਆਂ ਦਾ ਸਮੇਂ ਤੋਂ ਪਹਿਲਾ ਜਨਮ ਹੋਣਾ ਹੈ।ਇਸ ਲਈ ਅਜਿਹੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।ਉਹਨਾਂ ਕਿਹਾ ਕਿ ਸਮੇਂ ਤੋਂ ਪਹਿਲਾ ਜਨਮੇ ਬੱਚਿਆਂ ਵਿੱਚ ਅਖਾਂ ਦੇ ਪਰਦੇ ਦੀ ਬਿਮਾਰੀ ਰੈਟਿਨੋਪੈਥੀ ਆਫ ਪ੍ਰੀਮਚਿਓਰਟੀ ਕਾਰਣ ਅੰਨੇਪਣ ਦਾ ਖਤਰਾ ਹੁੰਦਾ ਹੈ ਪ੍ਰੰਤੂ ਇਸ ਤੋਂ ਘਬਰਾਉਣ ਦੂੀ ਜਰੂਰਤ ਨਹੀ ਬਲਕਿ ਜਲਦੀ ਜਾਂਚ ਅਤੇ ਇਲਾਜ ਨਾਲ ਰੇਟਿਨੋੋਪੈਥੀ ਆਫ ਪ੍ਰੀਮਚਿਉੂਟੀ ਤੋਂ ਬਚਾਅ ਹੋ ਸਕਦਾ ਹੈ ।ਉਹਨਾਂ ਕਿਹਾ ਕਿ 34 ਹਫਤਿਆਂ ਤੋਂ ਪਹਿਲਾ ਜਨਮ ਲੈਣ ਵਾਲੇ, 2 ਕਿਲੋ ਤੋਂ ਘੱਟ ਭਾਰ ਵਾਲੇ ਬੱਚੇ, 34 ਤੋਂ 36 ਹਫਤਿਆਂ ਦੇ ਵਿਚ ਪੈਦਾ ਹੋਣ ਵਾਲੇ ਬੱਚੇ ਜਿਨ੍ਹਾਂ ਨੂੰ ਜਨਮ ਸਮੇਂ ਲੰਬੇ ਸਮੇਂ ਲਈ ਆਕਸੀਜ਼ਨ ਦੀ ਲੋੜ ਪਈ ਹੋਵੇ, ਸਾਹ ਦੀ ਤਕਲੀਫ ਹੋਏ, ਕਿਸੇ ਕਿਸਮ ਦੀ ਇੰਫੈਕਸ਼ਨ, ਬੱਚੇ ਨੂੰ ਜਨਮ ਉਪਰੰਤ ਮਸ਼ੀਨੀ ਸਹਾਇਤਾ ਦੀ ਲੋੜ ਪਈ ਹੋਏ ਜਾਂ ਜਨਮ ਤੋਂ ਬਾਦ ਭਾਰ ਘੱਟ ਵਧਿਆ ਹੋਏ, ਵਾਲੇ ਬੱਚਿਆਂ ਦੀ ਅੱਖਾਂ ਦੇ ਮਾਹਿਰ ਤੋਂ ਡਾਕਟਰੀ ਜਾਂਚ ਦੀ ਜ਼ਰੂਰਤ ਹੈ ।ਅਜਿਹੇ ਬੱਚਿਆਂ ਦੀ ਜਨਮ ਦੇ 4 ਹਫਤੇ ਪੂਰੇ ਹੋਣ ਉਪਰੰਤ ਸਭ ਤੋਂ ਪਹਿਲਾ ਨਵਜਨਮੇ ਦੀ ਅੱਖਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ  ਮੈਨੇਜਰ  ਰੀਤਿਕਾ ਗਰੋਵਰ, ਸਹਾਇਕ ਮਲੇਰੀਆ ਅਫਸਰ ਮਲਕੀਤ ਸਿੰਘ, ਜ਼ਿਲ੍ਹਾ ਅਕਾਊਂਟਸ ਅਫਸਰ ਅਮਿਤ ਜੈਨ ਵੀ ਮੌਜੂਦ ਸਨ।