ਹਿੰਦੀ ਪੁਸਤਕ ‘ਸਤਿਗੁਰ ਪ੍ਰਤਾਪ ਸਿੰਘ: ਏਕ ਮਹਾਨ ਸਤਿਗੁਰੂ’ ਦਾ ਲੋਕ ਅਰਪਣ

ਐਸ ਏ ਐਸ ਨਗਰ, 17 ਨਵੰਬਰ - ਡਾ. ਕਰਮ ਸਿੰਘ ਕਪੂਰ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ 1971 ਵਿੱਚ ਲਿਖੀ ਨਾਮਧਾਰੀ ਸੰਪਰਦਾਇ ਦੇ ਮੁਖੀ, ਜੰਗੇ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ, ਸੇਵਾ ਸਿਮਰਨ ਦੀ ਮੂਰਤ ਸਤਿਗੁਰ ਪ੍ਰਤਾਪ ਸਿੰਘ ਦੀ ਜੀਵਨ ਗਾਥਾ ‘ਸਤਿਗੁਰ ਪ੍ਰਤਾਪ ਸਿੰਘ: ਏਕ ਮਹਾਨ ਸਤਿਗੁਰੂ’ ਦਾ ਹਿੰਦੀ ਵਿੱਚ ਅਨੁਵਾਦ ਪ੍ਰਸਿੱਧ ਪੰਜਾਬੀ ਕਵੀ ਬਾਬੂ ਰਾਮ ਦੀਵਾਨਾ ਨੇ ਕੀਤਾ ਹੈ।

ਇਹ ਕਿਤਾਬ ਨੂੰ ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਵੱਲੋਂ ਪ੍ਰਕਾਸ਼ਿਤ ਕਰਵਾਇਆ ਗਿਆ ਹੈ ਜਿਸਦਾ ਲੋਕ ਅਰਪਣ ਸੰਪਰਦਾਇ ਦੇ ਮੌਜੂਦਾ ਮੁਖੀ ਸਤਿਗੁਰ ਉਦੇ ਸਿੰਘ ਨੇ ਭੈਣੀ ਸਾਹਿਬ ਵਿਖੇ ਕੀਤਾ।

ਇਸ ਮੌਕੇ ਸ਼੍ਰੀ ਦੀਵਾਨਾ ਦੇ ਨਾਲ ਸਤਿਗੁਰੂ ਦੇ ਪਰਮ ਸੇਵਕ ਨਾਮਧਾਰੀ ਇਤਿਹਾਸ ਦੇ ਵਿਦਵਾਨ ਸਵਰਨ ਸਿੰਘ ਵਿਰਕ, ਸੁਖਵੀਰ ਸਿੰਘ ਮੁਹਾਲੀ ਅਤੇ ਪੰਜਾਬ ਸਟੇਟ ਅਵਾਰਡੀ ਅਧਿਆਪਕਾ ਸੁਧਾ ਜੈਨ ਸੁਦੀਪ ਅਤੇ ਭਾਰੀ ਗਿਣਤੀ ਵਿੱਚ ਸਤਿਗੁਰਾਂ ਦੀਆਂ ਸੰਗਤਾਂ ਹਾਜ਼ਰ ਸਨ।