ਸਰਕਾਰੀ ਸਕੂਲ ਮਲੂਕਾ ਦੇ ਸਾਲਾਨਾ ਇਨਾਮ ਵੰਡ ਸਮਾਗਮ 'ਚ ਗਰੋਵਰ ਪਰਿਵਾਰ ਦਾ ਵੀ ਰਿਹਾ ਯੋਗਦਾਨ

ਬਠਿੰਡਾ, 28 ਮਾਰਚ - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ) ਵਿਖੇ ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਅਤੇ ਪ੍ਰਾਇਮਰੀ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸ਼੍ਰੀਮਤੀ ਪਰਵੀਨ ਗਰੋਵਰ (ਸਟੇਟ ਐਵਾਰਡੀ), ਸ਼੍ਰੀ ਅਸ਼ੋਕ ਗਰੋਵਰ ਬਠਿੰਡਾ ਅਤੇ ਸ਼੍ਰੀ ਮੱਖਣ ਲਾਲ (ਰਿਟਾ: ਲੈਕਚਰਾਰ ਫਿਜ਼ੀਕਲ ਐਜੂਕੇਸ਼ਨ) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਨੂੰ ਜੀ ਆਇਆਂ ਆਖਿਆ।

ਬਠਿੰਡਾ, 28 ਮਾਰਚ - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ) ਵਿਖੇ ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਅਤੇ ਪ੍ਰਾਇਮਰੀ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸ਼੍ਰੀਮਤੀ ਪਰਵੀਨ ਗਰੋਵਰ (ਸਟੇਟ ਐਵਾਰਡੀ), ਸ਼੍ਰੀ ਅਸ਼ੋਕ ਗਰੋਵਰ ਬਠਿੰਡਾ ਅਤੇ ਸ਼੍ਰੀ ਮੱਖਣ ਲਾਲ (ਰਿਟਾ: ਲੈਕਚਰਾਰ ਫਿਜ਼ੀਕਲ ਐਜੂਕੇਸ਼ਨ) ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ ਗਈ। ਪਿਛਲੇ ਸਮੇਂ ਦੌਰਾਨ ਦਾਨੀ ਸੱਜਣਾਂ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਵੀ ਚਰਚਾ ਕੀਤੀ ਗਈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਸੰਸਥਾ ਦੀ ਤਰੱਕੀ ਅਤੇ ਵਿਕਾਸ ਵਿੱਚ ਐਨ ਆਰ ਆਈ ਵਿੰਗ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਨਵੇਂ ਦਾਖ਼ਲਿਆਂ ਅਤੇ ਵਿਦਿਅਕ ਮੁਕਾਬਲਿਆਂ ਵਿੱਚ ਵੀ ਇਹ ਸਕੂਲ ਮੋਹਰੀ ਰੋਲ ਅਦਾ ਕਰਦਾ ਆ ਰਿਹਾ ਹੈ। ਮਿਹਨਤੀ ਅਧਿਆਪਕ ਸਕੂਲ ਸਮੇਂ ਤੋਂ ਬਾਅਦ ਵੀ ਸਕੂਲ ਨੂੰ ਸਮਾਂ ਦੇ ਰਹੇ ਹਨ ਅਤੇ ਬੱਚਿਆਂ ਦੀ ਪੜ੍ਹਾਈ ਹਮੇਸ਼ਾ ਤੱਤਪਰ ਰਹਿੰਦੇ ਹਨ। ਬੱਚਿਆਂ ਦੀ ਸਾਲਾਨਾ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ, ਵਧੀਆ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੈਡਮ ਪ੍ਰਵੀਨ ਗਰੋਵਰ ਦੇ ਪਰਿਵਾਰ ਵੱਲੋਂ ਇਨਾਮ ਤਕਸੀਮ ਕੀਤੇ ਗਏ। ਸ਼੍ਰੀ ਮੱਖਣ ਲਾਲ ਵੱਲੋਂ ਬੱਚਿਆਂ ਨੂੰ ਖੇਡ ਕਿੱਟਾਂ ਦਾਨ ਵਜੋਂ ਵੰਡੀਆਂ ਗਈਆਂ।ਯ ਪ੍ਰੋਗਰਾਮ ਦੇ ਸ਼ੁਰੂ ਵਿੱਚ ਸ਼ਬਦ ਅਤੇ ਬਾਅਦ ਵਿੱਚ ਗੀਤ, ਡਾਂਸ, ਕੋਰਿਓਗ੍ਰਾਫੀ, ਸਕਿੱਟ, ਗਿੱਧਾ ਅਤੇ ਭੰਗੜਾ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਮਿਹਨਤੀ ਸਟਾਫ਼, ਮਿਡ ਡੇ ਮੀਲ ਵਰਕਰਜ਼, ਵੈਨ ਡਰਾਈਵਰ ਅਤੇ ਸਫ਼ਾਈ ਸੇਵਕ ਦਾ ਵਿਸ਼ੇਸ਼ ਸਨਮਾਨ ਵੀ ਗਰੋਵਰ ਪਰਿਵਾਰ ਵੱਲੋਂ ਕੀਤਾ ਗਿਆ। ਸਕੂਲ ਸਟਾਫ਼ ਵੱਲੋਂ ਮੁੱਖ ਮਹਿਮਾਨ ਅਤੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸ. ਹਰਜੀਤ ਸਿੰਘ ਮਲੂਕਾ ਨੇ ਬੱਚਿਆਂ ਨੂੰ ਉਹਨਾਂ ਦੀ ਸਫ਼ਲਤਾ 'ਤੇ ਆਸ਼ੀਰਵਾਦ ਦਿੱਤਾ ਉੱਥੇ ਸਮੁੱਚੇ ਸਟਾਫ਼ ਦੀ ਮਿਹਨਤ ਦੀ ਪ੍ਰਸ਼ੰਸਾ ਵੀ ਕੀਤੀ। ਉਹਨਾਂ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਸ. ਹਰਜਿੰਦਰ ਸਿੰਘ ਬੁਰਜ ਥਰੋੜ ਵੱਲੋਂ ਸਾਰੇ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਕਲਿਆਣ,  ਕੁਲਦੀਪ ਸ਼ਰਮਾ ਭਗਤਾ, ਸੁਖਜੀਤ ਕੌਰ ਕਲਿਆਣ, ਸੁਖਜਿੰਦਰ ਸਿੰਘ ਘਣੀਆਂ, ਮਨਦੀਪ ਕੌਰ,ਬਲਜਿੰਦਰ ਕੌਰ, ਮਨਦੀਪ ਕੌਰ ਬੱਬੂ (ਸਾਰੇ ਅਧਿਆਪਕ), ਦਰਸ਼ਨ ਸਿੰਘ ਪ੍ਰਧਾਨ, ਲੋਕਲ ਗੁਰਦੁਆਰਾ ਕਮੇਟੀ ਮਲੂਕਾ, ਬਹਾਦਰ ਸਿੰਘ ਗਿੱਲ, ਨਿਰਮਲ ਸਿੰਘ ਸਾਬਕਾ ਸਰਪੰਚ, ਰੇਸ਼ਮ ਸਿੰਘ ਔਲਖ ਸਾਬਕਾ ਸਰਪੰਚ, ਹਰਬੰਸ ਸਿੰਘ ਢਿੱਲੋਂ, ਡਾ. ਸਤਿਗੁਰ ਸਿੰਘ, ਬੂਟਾ ਸਿੰਘ ਪ੍ਰਧਾਨ, ਜਗਸੀਰ ਸਿੰਘ, ਗੁਰਭਜਨ ਸਿੰਘ ਢਿੱਲੋਂ, ਰੇਸ਼ਮ ਸਿੰਘ, ਗੁਰਮੀਤ ਸਿੰਘ ਢਿੱਲੋਂ, ਸੁਖਦੀਪ ਕੌਰ (ਚੇਅਰਪਰਸਨ ਐਸ ਐਮ ਸੀ) ਹਾਜ਼ਰ ਸਨ। ਸਟੇਜ ਦੀ ਕਾਰਵਾਈ ਅਮਰੀਕ ਸਿੰਘ ਕਲਿਆਣ ਅਤੇ ਸੁਖਜੀਤ ਕੌਰ ਕਲਿਆਣ ਨੇ ਸਾਂਝੇ ਤੌਰ 'ਤੇ ਚਲਾਈ।