जब डॉ. बलबीर सिंह का स्टाफ के पास अप्रत्याशित आगमन हुआ ਜਦੋਂ ਡਾ ਬਲਬੀਰ ਸਿੰਘ ਦੇ ਅਚਾਨਕ ਦੌਰੇ 'ਤੇ ਸਟਾਫ਼ ਨੂੰ ਪਈਆਂ ਭਾਜੜਾਂ

ਪਟਿਆਲਾ, 1 ਫ਼ਰਵਰੀ - ਸਥਾਨਕ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਉਸ ਵੇਲੇ ਇਕਦਮ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅਚਾਨਕ ਹਸਪਤਾਲ ਪਹੁੰਚ ਗਏ। ਪਤਾ ਲੱਗਣ 'ਤੇ ਹਸਪਤਾਲ ਆਪੋ ਆਪਣੀਆਂ ਸੀਟਾਂ ਵੱਲ ਦੌੜਿਆ।

ਪਟਿਆਲਾ, 1 ਫ਼ਰਵਰੀ - ਸਥਾਨਕ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਉਸ ਵੇਲੇ ਇਕਦਮ ਭਾਜੜਾਂ ਪੈ ਗਈਆਂ ਜਦੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਅਚਾਨਕ ਹਸਪਤਾਲ ਪਹੁੰਚ ਗਏ। ਪਤਾ ਲੱਗਣ 'ਤੇ ਹਸਪਤਾਲ ਆਪੋ ਆਪਣੀਆਂ ਸੀਟਾਂ ਵੱਲ ਦੌੜਿਆ। ਸਿਹਤ ਮੰਤਰੀ ਪਹਿਲਾਂ ਓ ਪੀ ਡੀ ਵੱਲ ਨਿਰੀਖਣ ਕਰਨ ਗਏ ਜਿੱਥੇ ਉਨ੍ਹਾਂ ਮਰੀਜ਼ਾਂ ਦੀ ਲੰਮੀ ਲਾਈਨ ਵੇਖ ਕੇ ਓ ਪੀ ਡੀ ਨੂੰ ਹੋਰ ਬਿਹਤਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਮਗਰੋਂ ਉਨ੍ਹਾਂ ਐਮਰਜੈਂਸੀ, ਆਈ ਸੀ ਯੂ ਤੇ ਅਲਟਰਾਸਾਊਂਡ ਰੂਮ ਦਾ ਵੀ ਦੌਰਾ ਕੀਤਾ। ਉਨ੍ਹਾਂ ਇਸ ਰੂਮ ਦੇ ਆਸਪਾਸ ਮਰੀਜ਼ਾਂ ਦੇ ਬੈਠਣ ਤੇ ਰੂਮ ਦੀ ਸਫ਼ਾਈ ਦੇ ਚੰਗੇ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ। ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਨੂੰ ਪ੍ਰਬੰਧ ਤੇ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਕਿਹਾ।