ਸਬ ਇੰਸਪੈਕਟਰ ਸ਼੍ਰੀ ਰਾਮ ਦਰਸ਼ਣ ਨੂੰ ਰਾਸ਼ਟਰਪਤੀ ਮੈਡਲ ਮਿਲਣ ਤੇ ਕੁੰਭੜਾ ਵਾਸੀਆਂ ਨੇ ਸਨਮਾਨਿਤ ਕੀਤਾ

ਐਸ ਏ ਐਸ ਨਗਰ, 7 ਦਸੰਬਰ - ਸਬ ਇੰਸਪੈਕਟਰ ਸ਼੍ਰੀ ਰਾਮ ਦਰਸ਼ਣ ਨੂੰ ਰਾਸ਼ਟਰਪਤੀ ਮੈਡਲ ਮਿਲਣ ਤੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਪ੍ਰਧਾਨ ਦੀ ਅਗਵਾਈ ਵਿੱਚ ਪਿੰਡ ਕੁੰਭੜਾ ਦੇ ਵਸਨੀਕਾਂ ਵਲੋਂ ਪਿੰਡ ਕੁੰਭੜਾ ਵਿੱਚ ਗੁਰਦੁਆਰਾ ਗੁਰੂ ਰਵਿਦਾਸ ਜੀ ਪਾਠ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸ਼੍ਰੀ ਰਾਮ ਦਰਸ਼ਣ ਨੂੰ ਵਿਸ਼ੇਸ਼ ਤਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਗਿਆ ਕਿ ਸ਼੍ਰੀ ਰਾਮ ਦਰਸ਼ਣ ਵੱਲੋਂ ਨਿਧੜਕ ਅਫ਼ਸਰ ਵਜੋਂ ਦਿਨ ਰਾਤ ਇੱਕ ਸਮਝਦੇ ਹੋਏ ਪਾਰਦਰਸ਼ੀ ਢੰਗ ਨਾਲ ਅਨੇਕਾਂ ਹੀ ਮਾਮਲੇ ਹੱਲ ਕੀਤੇ ਗਏ ਹਨ ਅਤੇ ਤਨਹੇਦੀ ਨਾਲ ਡਿਊਟੀ ਨਿਭਾਈ ਗਈ ਹੈ ਜਿਸਤੇ ਉਹਨਾਂ ਨੂੰ ਰਾਸ਼ਪਤੀ ਮੈਡਲ ਮਿਲਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਨਦੇਹੀ ਨਾਲ ਡਿਊਟੀ ਨਿਭਾ ਕੇ ਪੁਲੀਸ ਦਾ ਸਿਰ ਉੱਚਾ ਕਰਨ ਵਾਲੇ ਅਫਸਰਾਂ ਦਾ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇ।

ਇਸ ਮੌਕੇ ਮਨਜੀਤ ਸਿੰਘ ਮੇਵਾ, ਮਨਦੀਪ ਸਿੰਘ, ਗੁਰਚਰਨ ਸਿੰਘ, ਸੌਰਵ ਕੁਮਾਰ, ਗਗਨਦੀਪ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਸਵਿੰਦਰ ਸਿੰਘ ਲੱਖੋਵਾਲ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆ,ਗੁਰਨਾਮ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਇੰਦਰਜੀਤ ਕੌਰ, ਹਰਪਿੰਦਰ ਕੌਰ ਹਾਜ਼ਰ ਸਨ।