ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਮਨਾਇਆ

ਬੰਗਾ- ਬੰਗਾ ਨਜ਼ਦੀਕ ਪਿੰਡ ਜੰਡਿਆਲਾ ਜਿਲ੍ਹਾ ਸ਼. ਭ. ਸ. ਨਗਰ ਵਿਖ਼ੇ ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਵਾਲੇ ਦਿਨ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ਼ ਲਗਾਈ ਗਈ|

 ਜਿਸ 'ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਗਾਇਕਾ ਵਿਸ਼ਾਲੀ ਰੱਤੂ - ਬੇਬੀ ਏ ਕੌਰ ਚੱਕ ਰਾਮੂੰ, ਅਤੇ ਉਂਕਾਰ ਗੋਵਿੰਦਪੁਰੀ ਪਾਰਟੀ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ|
 ਇਸ ਮੌਕੇ ਵਰਿੰਦਰ ਕੁਮਾਰ, ਗਿਆਨ ਚੰਦ, ਸੰਤੋਖ ਕੁਮਾਰ, ਮਨੋਜ ਕੁਮਾਰ, ਰਕੇਸ਼ ਲਾਲ, ਗੁਰਮੁਖ ਸਿੰਘ, ਦੇਸ ਰਾਜ, ਅਸ਼ੋਕ ਕੁਮਾਰ, ਨੰਜੂ ਰਾਮ, ਮੰਗੀ ਮਾਹੀ , ਮੁਲਖ ਰਾਜ ਮਾਹੀ, ਰਣਵੀਰ ਬੇਰਾਜ, ਗੀਤਕਾਰ ਮੁਕੇਸ਼ ਕਟਾਰੀਆਂ ਵਾਲਾ, ਕੁਲਵਿੰਦਰ ਮਾਹੀ ਆਦਿ ਹਾਜ਼ਰ ਸਨ ।