ਬਿਮਾਰੀਆਂ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਜਾਣ - ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ
ਗੜ੍ਹਸ਼ੰਕਰ- ਗਰਮੀ ਦੀ ਰੁੱਤ ਦੀ ਸ਼ੁਰੂਆਤ ਦੇ ਨਾਲ ਹੀ ਮੱਛਰ ਮੱਖੀਆਂ ਨੇ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਦਾ ਮੁੱਖ ਕਾਰਨ ਹਰ ਮੁਹੱਲੇ ਚ ਕੁੜੇ ਦੇ ਡੰਪ ਅਤੇ ਸ਼ਹਿਰ ਦੇ ਮੁੱਖ ਨਾਲਿਆਂ ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਹੈ। ਇਹ ਵਿਚਾਰ ਪ੍ਰੈਸ ਨਾਲ ਗਲਬਾਤ ਕਰਦੇ ਹੋਏ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਤੇ ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ ਨੇ ਸਾਂਝੇ ਤੌਰ ਤੇ ਬਿਆਨ ਦਿੰਦੇ ਹੋਏ ਰੱਖੇ।

ਉਹਨਾਂ ਕਿਹਾ ਕਿ ਸ਼ਹਿਰ ਦੇ ਮੁੱਖ ਨਾਲਿਆਂ ਚ ਜੋ ਕਿ ਹਰ ਵਾਰਡ ਚ ਹਨ , ਗੰਦੇ ਪਾਣੀ ਨਾਲ ਭਰੇ ਰਹਿੰਦੇ ਹਨ । ਨਗਰ ਕੌਂਸਲ ਪ੍ਰਸ਼ਾਸਨ ਵਲੋ ਨਹਿਰ ਦੇ ਕੋਲ ਕਰੋੜਾਂ ਰੁਪਏ ਦੀ ਲਾਗਤ ਨਾਲ ਜੋ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ, ਉਸ ਚ ਗੰਦਾ ਪਾਣੀ ਪਾਇਆ ਜਾਣਾ ਚਾਹੀਦਾ ਹੈ ਪਰ ਲਗਦਾ ਹੈ ਇਹ ਵੀ ਬਾਕੀ ਸਿਸਟਮ ਵਾਂਗੂ ਸਫੇਦ ਹਾਥੀ ਨਾ ਬਣ ਜਾਵੇ ।
ਸ਼ਹਿਰ ਦੇ ਵਿੱਚ ਚਲਦਾ ਬਹੁਤ ਪੁਰਾਣਾ ਗੰਦਾ ਨਾਲਾ ਜੋ ਕਿ ਪਹਿਲਾਂ ਸਾਰੇ ਵਾਰਡਾਂ ਦੇ ਘਰਾਂ ਦਾ ਪਾਣੀ ਅਪਣੇ ਵਿਚ ਖਪਾ ਲੈਂਦਾ ਸੀ ਜੋ ਕਿ ਨਜਾਇਜ ਉਸਾਰੀਆਂ ਕਾਰਨ ਹੁਣ ਖੁਦ ਹੀ ਬਹੁਤ ਤਰਸਯੋਗ ਹਾਲਾਤ ਵਿੱਚ ਹੈ ,ਅਪਣੀ ਸਫਾਈ ਲਈ ਨਗਰ ਕੌਂਸਲ ਪ੍ਰਸ਼ਾਸਨ ਦੇ ਮੂੰਹ ਵਲ੍ਹ ਤੱਕ ਰਿਹਾ ਹੈ ਉਸਦੀ ਸਫਾਈ ਕੀਤੀ ਜਾਣੀ ਬਹੁਤ ਹੀ ਜਰੂਰੀ ਹੈ ਤਾਂ ਜੋ ਅਗਲੇ ਮਹੀਨੇ ਬਰਸਾਤ ਦੇ ਮੌਸਮ ਵਿੱਚ ਸ਼ਹਿਰ ਦੀਆਂ ਗਲੀਆ ਅਤੇ ਸੜਕਾਂ ਤੇ ਘੁੰਮਣ ਵਾਲਾ ਪਾਣੀ ਇਸ ਵਿੱਚ ਪਾਇਆ ਜਾ ਸਕੇ।
ਉਹਨਾਂ ਕਿਹਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਪ੍ਰੈਸ ਦੇ ਮਾਧਿਅਮ ਰਾਹੀਂ ਮੰਗ ਕਰਦੀ ਹੈ ਕਿ ਸ਼ਹਿਰ ਦੇ ਵਾਰਡਾਂ ਚੋਂ ਲਗਦੇ ਨਾਲਿਆਂ ਦਾ ਪਾਣੀ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਪਾ ਕੇ ਮੁਹੱਲਿਆਂ ਚ ਖੜਾ ਮੱਖੀਆਂ ਮੱਛਰਾਂ ਦੀ ਰਿਹਾਇਸ ਬਣਿਆਂ ਹੋਇਆ ਹੈ ਤੋਂ ਮੁਹੱਲਾ ਵਾਸੀਆਂ ਨੂੰ ਨਿਜਾਤ ਦਿਵਾਈ ਜਾਵੇ। ਸ਼ਹਿਰ ਦੇ ਮੁੱਖ ਨਾਲੇ ਦੀ ਸਫਾਈ ਜਲਦੀ ਤੋਂ ਜਲਦੀ ਕਾਰਵਾਈ ਜਾਵੇ। ਅਤੇ ਮੋਹਲਿਆਂ ਚ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਕਾਰਵਾਈ ਜਾਵੇ।