ਸੈਕਟਰ 69 ਦੇ ਸਿਹਤ ਕੇਂਦਰ ਵਿੱਚ ਚੋਰੀ
ਐਸ ਏ ਐਸ ਨਗਰ, 20 ਮਈ- ਸਥਾਨਕ ਸੈਕਟਰ 69 ਵਿੱਚ ਸਥਿਤ ਮੁੱਢਲਾ ਸਿਹਤ ਕੇਂਦਰ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਚੋਰਾਂ ਵੱਲੋਂ ਡਿਸਪੈਂਸਰੀ ਤੋਂ 19 ਟੂਟੀਆਂ, 5 ਪਾਈਪਾਂ, 3 ਤਾਰਾਂ, 1 ਵਾਟਰ ਆਰ ਓ ਦਾ ਸਟੈਬੀਲਾਈਜ਼ਰ, 1 ਏ ਸੀ ਦਾ ਸਟੈਬੀਲਾਈਜ਼ਰ ਚੋਰੀ ਕੀਤਾ ਗਿਆ ਹੈ।

ਸਿਹਤ ਕੇਂਦਰ ਦੇ ਮੈਡੀਕਲ ਅਫਸਰ ਵੱਲੋਂ ਇਸ ਸੰਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਾਲ ਹੀ ਫੇਜ਼ 6 ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਪੱਤਰ ਲਿਖ ਕੇ ਚੋਰੀ ਦੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਸਟਾਫ ਵੱਲੋਂ ਡਿਸਪੈਂਸਰੀ ਖੋਲ੍ਹੀ ਗਈ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਸ ਸੰਬੰਧੀ ਪੁਲੀਸ ਵੱਲੋਂ ਮੌਕਾ ਵੇਖਿਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।