ਖ਼ਾਲਸਾ ਕਾਲਜ ’ਚ ਫੁੱਟਬਾਲ ਖਿਡਾਰੀਆਂ ਦੇ ਟਰਾਇਲ ਕਰਵਾਏ
ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਦੇਖ-ਰੇਖ ਹੇਠ ਵਿਦਿਅਕ ਸੈਸ਼ਨ 2025-26 ਦੀ ਫੁੱਟਬਾਲ ਟੀਮ ਦੀ ਚੋਣ ਲਈ ਖਿਡਾਰੀਆਂ ਦੇ ਟਰਾਇਲ ਕਰਵਾਏ ਗਏ। ਇਸ ਮੌਕੇ 100 ਦੇ ਕਰੀਬ ਫੁੱਟਬਾਲ ਖਿਡਾਰੀਆਂ ਨੇ ਟਰਾਇਲ ਵਿਚ ਹਿੱਸਾ ਲਿਆ ਜਿਨ੍ਹਾਂ ਵਿਚੋਂ 30 ਖਿਡਾਰੀਆਂ ਦੀ ਟੀਮ ਲਈ ਚੋਣ ਕੀਤੀ ਗਈ।

ਇਸ ਮੌਕੇ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਫੁੱਟਬਾਲ ਖਿਡਾਰੀਆਂ ਨੂੰ ਆਪਣੇ ਵਿਚ ਖੇਡ ਭਾਵਨਾ ਕਾਇਮ ਕਰਦੇ ਹੋਏ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਫੁੱਟਬਾਲ ਕੋਚ ਹਰਦੀਪ ਸਿੰਘ ਗਿੱਲ ਨੇ ਖਿਡਾਰੀਆਂ ਨੇ ਖੇਡ ਤਕਨੀਕ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕਾਲਜ ਦੀ ਸਪੋਰਟਸ ਕਮੇਟੀ ਵਲੋਂ ਕਨਵੀਨਰ ਡਾ. ਅਰਵਿੰਦਰ ਸਿੰਘ ਅਰੋੜਾ, ਡਾ. ਹਰਵਿੰਦਰ ਕੌਰ, ਡਾ. ਅਰਵਿੰਦਰ ਕੌਰ, ਸੁਪਰਡੈਂਟ ਪਰਮਿੰਦਰ ਸਿੰਘ ਤੇ ਹੋਰ ਹਾਜ਼ਰ ਹੋਏ।