ਰੰਜਿਸ਼ ਦੇ ਚਲਦਿਆਂ ਪੁਰਾਣੇ ਬੱਸ ਸਟੈਂਡ ਨਜਦੀਕ ਅਟਵਾਲ ਮੀਟ ਸ਼ਾਪ ਵਿੱਚ ਹੋਈ ਰਾਤ ਨੂੰ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ
ਪਟਿਆਲਾ – ਪੁਰਾਣੇ ਬੱਸ ਸਟੈਂਡ ਨਜ਼ਦੀਕ ਮੀਟ ਮਾਰਕੀਟ ਵਿਖੇ ਅੱਟਵਾਲ ਚਿਕਨ ਸੈਂਟਰ ਦੇ ਸ਼ਟਰ ਦਾ ਤਾਲਾ ਤੋੜ ਕੁਝ ਨੌਜਵਾਨਾਂ ਵੱਲੋਂ ਦੁਕਾਨ ਦੇ ਸਮਾਨ ਏ.ਸੀ., ਰੇਫਰੀਜਰੇਟਰ, ਕਾਉਂਟਰ ਐਲ.ਈ.ਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ। ਦੁਕਾਨ ਮਾਲਕਾਂ ਅਨੁਸਾਰ ਕੁਝ ਨਗਦੀ ਤੇ ਵੀ ਹੱਥ ਸਾਫ ਕੀਤਾ ਗਿਆ। ਦੁਕਾਨ ਮਾਲਕਾਂ ਰਾਜੇਸ਼ ਅੱਟਵਾਲ, ਰੋਹਿਤ ਅੱਟਵਾਲ ਅਤੇ ਰਾਜੀਵ ਜੋਨੀ ਨੇ ਦੱਸਿਆ ਕਿ ਉਕਤ ਘਟਨਾ ਰਾਤ ਦੇ ਸਮੇਂ ਵਾਪਰੀ ਹੈ।

ਇਸ ਘਟਨਾ ਸਬੰਧੀ ਉਨ੍ਹਾਂ ਨੂੰ ਸਵੇਰੇ ਜਦੋਂ ਪਤਾ ਲੱਗਿਆ ਤਾਂ ਨਜ਼ਦੀਕ ਥਾਣਾ ਡਵੀਜ਼ਨ ਨੰ. 4 ਵਿਖੇ ਇਸ ਘਟਨਾ ਸਬੰਧੀ ਲਿਖਤੀ ਰਿਪੋਰਟ ਦਰਜ ਕਰਵਾਈ ਗਈ ਹੈ। ਇਸ ਸਬੰਧੀ ਵੇਰਵਾ ਦਿੰਦਿਆਂ ਅਟਵਾਲ ਭਰਾਵਾਂ ਨੇ ਦੱਸਿਆ ਕਿ ਇਹ ਘਟਨਾ ਪੁਰਾਣੀ ਰੰਜਿਸ਼ ਦੇ ਚਲਦਿਆਂ ਵਾਪਰੀ ਹੈ। ਉਨ੍ਹਾਂ ਰੋਹਿਤ ਅਤੇ ਪ੍ਰਿੰਸ ਨਾਮ ਨੂੰ ਇਸ ਘਟਨਾ ਲਈ ਜੁੰਮੇਵਾਰ ਦਸਦਿਆਂ ਕਿਹਾ ਕਿ ਦੁਕਾਨ ਵਿੱਚ ਰੱਖੇ ਪੈਸਿਆਂ ਦੇ ਗੱਲੇ ਦੀ ਵੀ ਭੰਨ ਤੋੜ ਕੀਤੀ ਗਈ ਹੈ।
ਜਿਸ ਵਿੱਚੋਂ ਕੁਝ ਨਗਦੀ ਤੇ ਵੀ ਹੱਥ ਸਾਫ ਕੀਤਾ ਗਿਆ ਹੈ ਅਤੇ ਦੁਕਾਨ ਦੇ ਬਾਹਰ ਲੱਗੀਆਂ ਫਲੈਕਸਾਂ ਨੂੰ ਵੀ ਫਾੜ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਨ੍ਹਾਂ ਦੀ ਗੱਡੀ ਦੀ ਭੰਨ ਤੋੜ ਕੀਤੀ ਗਈ ਸੀ। ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ।