ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਫਲੈਕਸ ਬੋਰਡ ਪਾੜਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ

ਰਾਜਪੁਰਾ, 20 ਮਈ- ਰਾਜਪੁਰਾ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਫਲੈਕਸ ਬੋਰਡ ਪਾੜਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਐਸ ਡੀ ਐਮ ਦਫਤਰ ਰਾਜਪੁਰਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਅਤੇ ਬਾਬਾ ਸਾਹਿਬ ਦੇ ਫਲੈਕਸ ਬੋਰਡ ਪਾੜਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਐਸ ਡੀ ਐਮ ਦੇ ਨਾਮ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸੁਖਜਿੰਦਰ ਸੁੱਖੀ ਨੇ ਕਿਹਾ ਕਿ ਦੱਸਿਆ ਕਿ ਰਾਜਪੁਰਾ ਸ਼ਹਿਰ ਵਿੱਚ ਕਈ ਥਾਵਾਂ, ਖੰਭਿਆਂ ਆਦਿ ਤੇ ਬਾਬਾ ਸਾਹਿਬ ਦੇ ਫਲੈਕਸ ਬੋਰਡ ਲਗੇ ਹੋਏ ਸਨ ਜਿਹਨਾਂ ਨੂੰ ਕੁੱਝ ਮਨਸਵੀ ਸੋਚ ਰੱਖਣ ਵਾਲਿਆਂ ਵੱਲੋਂ ਫਲੈਕਸ ਬੋਰਡ ਬੁਰੀ ਤਰ੍ਹਾਂ ਫਾੜ ਕੇ, ਅਤੇ ਉਲਟੇ ਟੰਗ ਕੇ ਬੇਅਦਬੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਇਮੀਗ੍ਰੇਸ਼ਨ ਕੰਪਨੀ ਦਾ ਮਾਲਿਕ ਅਤੇ ਫਲੈਕਸ ਬੋਰਡ ਲਗਾਉਣ ਦੇ ਠੇਕੇ ਲੈਣ ਵਾਲੇ ਵਿਅਕਤੀਆਂ ਤੇ ਇਲਜ਼ਾਮ ਲਗਾਇਆ ਕਿ ਇਹਨਾਂ ਵੱਲੋਂ ਜਾਣ ਬੁੱਝ ਕੇ ਬਾਬਾ ਸਾਹਿਬ ਦੇ ਪ੍ਰਤੀ ਨਫਰਤ ਦਿਖਾਉਂਦੇ ਹੋਏ ਇਹ ਬੋਰਡ ਪਾੜੇ ਹਨ।
ਇਸ ਮੌਕੇ ਤੇ ਤਹਿਸੀਲਦਾਰ ਪ੍ਰਦੀਪ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ। ਇਸ ਮੌਕੇ ਭਾਰਤੀ ਮਜਦੂਰ ਸੰਘ, ਰਾਜਪੁਰਾ ਜਸਵੀਰ ਕੁਮਾਰ ਨਾਹਰ, ਅਸ਼ੋਕ ਕੁਮਾਰ ਤਹਿ-ਪ੍ਰਧਾਨ, ਕਰਮਚਾਰੀ ਦਲ ਪੰਜਾਬ ਭਗੜਾਣਾ ਰਾਜਪੁਰਾ ਪ੍ਰਧਾਨ ਨਰੇਸ਼ ਕੁਮਾਰ ਸੀਵਰੇਜ ਬੋਰਡ, ਕਾਕਾ ਲੰਬੜਦਾਰ, ਗੁਰਦਰਸ਼ ਸਿੰਘ, ਗੁਰਚਰਨ ਸਿੰਘ, ਸੰਤੋਖ ਸਿੰਘ, ਰਾਜ ਕੁਮਾਰ, ਪ੍ਰੇਮ ਕੁਮਾਰ, ਤਰਸੇਮ ਕੁਮਾਰ, ਮੰਗਤ ਰਾਮ, ਪੁਰਸ਼ੋਤਮ ਕੁਮਾਰ, ਜੋਨੀ, ਸੋਨੂ ਬਨਵਾੜੀ, ਯੋਗੇਸ਼ ਸੈਣੀ, ਸੁਖਵਿੰਦਰ ਸਿੰਘ, ਕਾਕਾ ਧਮੋਲੀ, ਗੁਰਮੀਤ ਸਿੰਘ, ਸ਼ਿਆਮ ਲਾਲ, ਹਰਬੰਸ ਸਿੰਘ, ਵਿਜੇ ਕੁਮਾਰ, ਗੁਰਨਾਮ ਸਿੰਘ, ਮੁਕੇਸ਼ ਕੁਮਾਰ ਪੱਪੂ ਕੁਮਾਰ ਸਮੇਤ ਹੋਰ ਸਮਰਥਕ ਮੌਜੂਦ ਸਨ।