
ਗਾਇਕੀ ਦਾ ਵਿਸ਼ੇਸ਼ ਪ੍ਰੋਗਰਾਮ "ਇਕ ਰਾਸਤਾ ਹੈ ਜ਼ਿੰਦਗੀ" ਅੱਜ ਨਰਵਾਣਾ 'ਚ, 50 ਕਲਾਕਾਰਾਂ ਦੀ ਹੋਵੇਗੀ ਪੇਸ਼ਕਾਰੀ
ਪਟਿਆਲਾ, 27 ਅਕਤੂਬਰ : "ਪਰਵਾਜ਼ ਏਕ ਉੜਾਨ", "ਦ ਮੋਹਨਵਿਲਾਸ" ਅਤੇ "ਪ੍ਰਿਥਵੀ ਵਿੱਦਿਆਕੁਲ" ਦੀ ਸਾਂਝੀ ਲੜੀ "ਸੁਰੀਲਾ ਸੰਗਮ" ਦਾ ਤੀਜਾ ਵੱਡਾ ਸੰਗੀਤਕ ਪ੍ਰੋਗਰਾਮ "ਇਕ ਰਾਸਤਾ ਹੈ ਜ਼ਿੰਦਗੀ " 28 ਅਕਤੂਬਰ ਨੂੰ ਨਰਵਾਣਾ (ਹਰਿਆਣਾ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਹੋਣਗੇ ਮੁੱਖ ਮਹਿਮਾਨ
ਪਟਿਆਲਾ, 27 ਅਕਤੂਬਰ : "ਪਰਵਾਜ਼ ਏਕ ਉੜਾਨ", "ਦ ਮੋਹਨਵਿਲਾਸ" ਅਤੇ "ਪ੍ਰਿਥਵੀ ਵਿੱਦਿਆਕੁਲ" ਦੀ ਸਾਂਝੀ ਲੜੀ "ਸੁਰੀਲਾ ਸੰਗਮ" ਦਾ ਤੀਜਾ ਵੱਡਾ ਸੰਗੀਤਕ ਪ੍ਰੋਗਰਾਮ "ਇਕ ਰਾਸਤਾ ਹੈ ਜ਼ਿੰਦਗੀ " 28 ਅਕਤੂਬਰ ਨੂੰ ਨਰਵਾਣਾ (ਹਰਿਆਣਾ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਹਰਿਆਣਾ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਦੇ ਸੁਰੀਲੇ ਗਾਇਕ ਕਲਾਕਾਰ ਆਪਣੇ ਫਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ ਦੇ ਮੁੱਖ ਆਯੋਜਕਾਂ ਸ਼੍ਰੀ ਜਗਦੀਪ ਢਾਂਡਾ ਤੇ ਸ਼੍ਰੀ ਆਸ਼ਵਿਨ ਗਰੋਵਰ ਨੇ ਦੱਸਿਆ ਹੈ ਕਿ ਇਹ ਪ੍ਰੋਗਰਾਮ ਨਰਵਾਣਾ ਦੇ ਗ੍ਰੀਨਲੈਂਡ ਬੈਂਕੁਇਟ (ਸਾਹਮਣੇ ਨਹਿਰੂ ਪਾਰਕ) ਵਿਖੇ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਪ੍ਰੋਗਰਾਮ ਵਿੱਚ 50 ਦੇ ਕਰੀਬ ਗਾਇਕ ਮਕਬੂਲ ਦੋਗਾਣਿਆਂ ਨੂੰ ਆਵਾਜ਼ ਦੇਣਗੇ। ਸੰਗੀਤ ਅਰੇਂਜਰ ਡਾ. ਅਰੁਣ ਕਾਂਤ (ਚੰਡੀਗੜ੍ਹ) ਹਨ। ਨਰਵਾਣਾ ਵਿਖੇ ਹੀ ਹੋਇਆ ਦੂਜਾ ਪ੍ਰੋਗਰਾਮ ਬਹੁਤ ਸਫ਼ਲ ਰਿਹਾ ਸੀ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਢਾਂਡਾ ਤੇ ਸ਼੍ਰੀ ਗਰੋਵਰ ਨੇ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਿਅੰਤ ਚੌਟਾਲਾ ਹੋਣਗੇ ਜਦਕਿ ਪ੍ਰਧਾਨਗੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਗਿਆਨ ਚੰਦ ਗੁਪਤਾ ਕਰਨਗੇ। ਹੋਰਨਾਂ ਵਿਸ਼ੇਸ਼ ਮਹਿਮਾਨਾਂ ਵਜੋਂ ਜਿਹੜੀਆਂ ਸ਼ਖ਼ਸੀਅਤਾਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਉਨ੍ਹਾਂ ਵਿੱਚ ਸਿਰਸਾ ਦੇ ਐਮ. ਪੀ. ਸੁਨੀਤਾ ਦੁੱਗਲ, ਹਿਸਾਰ ਦੇ ਡਿਵੀਜ਼ਨਲ ਕਮਿਸ਼ਨਰ ਗੀਤਾ ਭਾਰਤੀ, ਡੀ. ਆਈ. ਜੀ. ਐਂਟੀ ਕੁਰੱਪਸ਼ਨ ਬਿਊਰੋ ਪੰਕਜ ਨੈਨ, ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਹਰਿਆਣਾ ਯਸ਼ ਪਾਲ ਯਾਦਵ, ਜੀਂਦ ਦੇ ਡੀ.ਸੀ. ਮੁਹੰਮਦ ਇਮਰਾਨ ਰਜ਼ਾ, ਹਰਿਆਣਾ ਦੇ ਟ੍ਰਾਂਸਪੋਰਟ ਕਮਿਸ਼ਨਰ ਯਾਸ਼ੇਂਦਰ ਸਿੰਘ ਤੇ ਨਰਵਾਣਾ ਦੇ ਐਸ.ਡੀ. ਐਮ. ਅਨਿਲ ਦੂਨ ਸ਼ਾਮਲ ਹਨ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਆਕਾਸ਼ਵਾਣੀ ਦੇ ਸਾਬਕਾ ਅਧਿਕਾਰੀ ਸ਼੍ਰੀ ਜੈਨੇਂਦਰ ਸਿੰਘ ਕਰਨਗੇ।
