ਸੜਕਾਂ ਦੀ ਮਾੜੀ ਹਾਲਤ ਕਾਰਨ ਲੋਕ ਪਰੇਸ਼ਾਨ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਰਿਹਾ ਹੈ ਸੀਵਰੇਜ ਦਾ ਗੰਦਾ ਪਾਣੀ

ਬਲੌਂਗੀ, 18 ਅਕਤੂਬਰ- ਬਲੌਂਗੀ ਦੀ ਏਕਤਾ ਕਲੋਨੀ ਵਿਚ ਲੰਬੇ ਸਮੇਂ ਤੋਂ ਲਮਕਦੇ ਆ ਰਹੇ ਸੜਕਾਂ ਦੇ ਕੰਮ ਕਾਰਨ ਕਲੋਨੀ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ।

ਬਲੌਂਗੀ, 18 ਅਕਤੂਬਰ- ਬਲੌਂਗੀ ਦੀ ਏਕਤਾ ਕਲੋਨੀ ਵਿਚ ਲੰਬੇ ਸਮੇਂ ਤੋਂ ਲਮਕਦੇ ਆ ਰਹੇ ਸੜਕਾਂ ਦੇ ਕੰਮ ਕਾਰਨ ਕਲੋਨੀ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮੌਜੂਦਾ ਪੰਚ ਵਿਜੈ ਪਾਠਕ ਅਤੇ ਸਥਾਨਕ ਵਾਸਨੀਕਾਂ ਅਮਿਤ ਸਿੰਘ, ਮਦਨ ਲਾਲ, ਕਮਲਜੀਤ, ਅਬਿਸ਼ੇਕ, ਗੋਗੀ, ਤਰਮੀ ਆਦਿ ਨੇ ਦੱਸਿਆ ਕਿ ਏਕਤਾ ਕਲੋਨੀ ਦੀਆਂ ਸੜਕਾਂ ਅਤੇ ਬਰਸਾਤੀ ਪਾਣੀ ਦੀ ਪਾਈਪਾਂ ਦੇ ਕੰਮ ਦਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ 5 ਮਹੀਨੇ ਪਹਿਲਾਂ (12 ਮਈ 2023) ਨੂੰ ਉਦਘਾਟਨ ਕੀਤਾ ਗਿਆ ਸੀ, ਪਰੰਤੂ ਠੇਕੇਦਾਰਾਂ ਵਲੋਂ ਕੰਮ ਨੂੰ ਲੰਬੇ ਸਮੇਂ ਲਈ ਲਮਕਾ ਕੇ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਉਹ ਠੇਕੇਦਾਰ ਨੂੰ ਪੁੱਛਦੇ ਹੈ ਕਿ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਠੇਕੇਦਾਰ ਵਲੋਂ ਮਟੀਰੀਅਲ ਨਾ ਮਿਲਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਏਕਤਾ ਕਲੋਨੀ ਦੇ ਲੋਕਾਂ ਦਾ ਸੜਕ ਤੇ ਨਿਕਲਣਾ ਤਕ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 10 ਅਕਤੂਬਰ ਨੂੰ ਬਰਸਾਤੀ ਪਾਣੀ ਦੀ ਪਾਈਪ ਪਾਉਣ ਲਈ ਖੁਦਾਈ ਕੀਤੀ ਜਾ ਰਹੀ ਸੀ ਜਿਸ ਦੌਰਾਨ ਸੀਵਰੇਜ ਅਤੇ ਪਾਣੀ ਦੀ ਪਾਈਪ ਟੁੱਟ ਗਈ ਸੀ ਅਤੇ ਵਸਨੀਕਾਂ ਵਲੋਂ ਸ਼ਿਕਾਇਤ ਕਰਨ ਤੇ ਪਾਣੀ ਦੀ ਪਾਈਪ ਤਾਂ ਠੀਕ ਕਰ ਦਿਤੀ ਪਰੰਤੂ ਸੀਵਰੇਜ ਦੀ ਪਾਈਪ ਠੀਕ ਨਹੀਂ ਕੀਤੀ ਗਈ ਅਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਿਲ ਹੋ ਰਿਹਾ ਹੈ। ਪੰਚ ਵਿਜੈ ਪਾਠਕ ਨੇ ਕਿਹਾ ਕਿ ਜਦੋਂ ਉਹਨਾਂ ਨੇ ਇਸ ਸੰਬੰਧੀ ਪੰਚਾਇਤ ਸੈਕਟਰੀ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨਸ਼ਾਂ ਕਿਹਾ ਕਿ ਇਹ ਗੱਲ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਉਹ ਕੰਮ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਇਸ ਸੰਬੰਧੀ ਮੁਹਾਲੀ ਦੇ ਵਿਧਾਇਕ ਸ ਕੁਲਵੰਤ ਸਿੰਘ ਨੂੰ ਸ਼ਿਕਾਇਤ ਕਰਦੇ ਹਨ ਤਾਂ ਅਗਲੇ ਦਿਨ ਕੰਮ ਸ਼ੁਰੂ ਹੋ ਜਾਂਦਾ ਹੈ ਪਰੰਤੂ 4 ਕੁ ਦਿਨਾਂ ਬਾਅਦ ਕੰਮ ਫਿਰ ਰੁਕ ਜਾਂਦਾ ਹੈ। ਉਨਸ਼ਾਂ ਕਿਹਾ ਕਿ ਕਲੋਨੀ ਦੀ ਸਰਪੰਚ ਵਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਪੰਚ ਵੀ ਸਿਰਫ ਉਦਘਾਟਨ ਮੌਕੇ ਹੀ ਆਈ ਸੀ ਅਤੇ ਅਤੇ ਉਸ ਤੋਂ ਬਾਅਦ ਸਰਪੰਚ ਏਕਤਾ ਕਲੋਨੀ ਵਿਚ ਮੌਕਾ ਦੇਖਣ ਵੀ ਨਹੀਂ ਆਈ। ਸ੍ਰੀ ਪਾਠਕ ਨੇ ਕਿਹਾ ਕਿ ਇਸ ਕੰਮ ਨੂੰ ਲਮਕਦੇ ਲਗਭਗ 5 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਕੰਮ ਨੂੰ ਮੁਕੰਮਲ ਨਹੀਂ ਕੀਤਾ ਗਿਆ ਅਤੇ ਪਰੇਸ਼ਾਨ ਵਲੋਂ ਵੀ ਉਹਨਾਂ ਦੀ ਸ਼ਿਕਾਇਤ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਥੇ ਸੀਵਰੇਜ ਦੀ ਪਾਈਪ ਠੀਕ ਨਾ ਕੀਤੀ ਗਈ ਅਤੇ ਜੇਕਰ ਇਹ ਕੰਮ ਜਲਦ ਮੁਕੰਮਲ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੰਧਿਤ ਅਧਿਕਾਰੀਆਂ ਦੀ ਲਿਖਤੀ ਸ਼ਿਕਾਇਤ ਭੇਜਣਗੇ।