ਪ੍ਰਧਾਨ ਮੰਤਰੀ ਸਵਾਨਿਧੀ ਕੈਂਪ ਲਗਾਇਆ
ਐਸ ਏ ਐਸ ਨਗਬ, 6 ਅਕਤੂਬਰ - ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ (ਖੋਖਾ ਮਾਰਕੀਟ) ਵਿੱਚ ਨਗਰ ਨਿਗਮ ਦੇ ਇੰਸਪੈਕਟਰ ਦੀਪਕ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸਵਾਨਿਧੀ ਕੈਂਪ ਲਗਾਇਆ ਗਿਆ।
ਐਸ ਏ ਐਸ ਨਗਬ, 6 ਅਕਤੂਬਰ - ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ (ਖੋਖਾ ਮਾਰਕੀਟ) ਵਿੱਚ ਨਗਰ ਨਿਗਮ ਦੇ ਇੰਸਪੈਕਟਰ ਦੀਪਕ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸਵਾਨਿਧੀ ਕੈਂਪ ਲਗਾਇਆ ਗਿਆ।
ਇਸ ਮੌਕੇ ਸ੍ਰੀ ਦੀਪਕ ਨੇ ਦੱਸਿਆ ਇਸ ਯੋਜਨਾ ਦੇ ਤਹਿਤ ਸੜਕਾਂ ਜਾਂ ਬਜ਼ਾਰਾਂ ਆਦਿ ਵਿੱਚ ਕੈਂਪ ਲਗਾ ਕੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਇਸਦੇ ਤਹਿਤ ਰੇਹੜੀ ਫੜੀ ਵਾਲਿਆਂ ਨੂੰ ਬਿਨਾਂ ਕਿਸੇ ਗਾਰੰਟੀ ਦੇ 10 ਤੋਂ 50 ਹਜ਼ਾਰ ਤੱਕ ਦਾ ਕਰਜਾ ਦਿੱਤਾ ਜਾਂਦਾ ਹੈ ਤਾਂ ਜੋ ਰੇਹੜੀ ਫੜੀ ਵਾਲੇ ਆਪਣਾ ਕੰਮ ਸਹੀ ਤਰੀਕੇ ਨਾਲ ਚਲਾ ਸਕਣ।