ਦਰਖਤ ਡਿੱਗਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ

ਐਸ.ਏ.ਐਸ. ਨਗਰ, 28 ਜੂਨ- ਸਥਾਨਕ ਫੇਜ਼ 10 ਵਿੱਚ ਇੱਕ ਦਰਖਤ ਇੱਕ ਹੌਂਡਾ ਸਿਵਕ ਕਾਰ ਉਪਰ ਡਿੱਗ ਪਿਆ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਐਸ.ਏ.ਐਸ. ਨਗਰ, 28 ਜੂਨ- ਸਥਾਨਕ ਫੇਜ਼ 10 ਵਿੱਚ ਇੱਕ ਦਰਖਤ ਇੱਕ ਹੌਂਡਾ ਸਿਵਕ ਕਾਰ ਉਪਰ ਡਿੱਗ ਪਿਆ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਕਾਨ ਨੰਬਰ 2062, ਫੇਜ਼ 10 ਦੇ ਵਸਨੀਕ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਅਤੇ ਹਵਾ ਕਾਰਨ ਇੱਕ ਦਰਖਤ ਡਿੱਗ ਪਿਆ ਜਿਸ ਕਾਰਨ ਉਨ੍ਹਾਂ ਦੀ ਹੌਂਡਾ ਸਿਵਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।