ਵਿਸ਼ੇਸ਼ ਪੂਜਾ ਅਤੇ ਅਰਚਨਾ ਦਾ ਆਯੋਜਨ ਕੀਤਾ
ਐਸ.ਏ.ਐਸ. ਨਗਰ, 28 ਜੂਨ- ਸ੍ਰੀ ਰਾਧਾ ਕ੍ਰਿਸ਼ਨ ਮੰਦਰ ਅਤੇ ਧਰਮਸਾਲਾ ਫੇਜ਼ 2 ਵਿੱਚ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਪਾਵਨ ਮੂਰਤੀ ਸਥਾਪਨਾ ਦੇ 11 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਪੂਜਾ ਅਤੇ ਅਰਚਨਾ ਦਾ ਆਯੋਜਨ ਕੀਤਾ ਗਿਆ ਹੈ।
ਐਸ.ਏ.ਐਸ. ਨਗਰ, 28 ਜੂਨ- ਸ੍ਰੀ ਰਾਧਾ ਕ੍ਰਿਸ਼ਨ ਮੰਦਰ ਅਤੇ ਧਰਮਸਾਲਾ ਫੇਜ਼ 2 ਵਿੱਚ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਪਾਵਨ ਮੂਰਤੀ ਸਥਾਪਨਾ ਦੇ 11 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਪੂਜਾ ਅਤੇ ਅਰਚਨਾ ਦਾ ਆਯੋਜਨ ਕੀਤਾ ਗਿਆ ਹੈ।
ਇਸ ਮੌਕੇ ਅੱਜ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦਾ ਭਜਨ ਅਤੇ ਕੀਰਤਨ ਕੀਤਾ ਗਿਆ।
ਇਸ ਸੰਬੰਧੀ ਮੰਦਰ ਵਿਖੇ 23 ਜੂਨ ਤੋਂ 29 ਜੂਨ ਤੱਕ ਸ੍ਰੀ ਸ਼ਿਵ ਮਹਾਪੁਰਾਣ ਕਥਾ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਭਜਨ ਮੰਡਲੀਆਂ ਵੱਲੋਂ ਬਾਬਾ ਜੀ ਦੇ ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਭੰਡਾਰਾ ਕੀਤਾ ਗਿਆ।
ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਅਤੁਲ ਸ਼ਰਮਾ, ਜਨਰਲ ਸਕੱਤਰੀ ਪਵਨ ਬੰਕਾ, ਬਾਬਾ ਬਾਲਕ ਨਾਥ ਦੇ ਭਗਤ ਗੁਰਦਿਆਲ ਪੰਜਲਾ (ਜਿਨ੍ਹਾਂ ਦੇ ਸਹਿਯੋਗ ਨਾਲ ਇੱਥੇ ਬਾਬਾ ਬਾਲਕ ਨਾਥ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ) ਅਤੇ ਸਾਰੇ ਕਮੇਟੀ ਮੈਂਬਰਾਂ ਨੇ ਹਾਜ਼ਰੀ ਭ1081ਰੀ ਅਤੇ ਭਜਨ ਕੀਰਤਨ ਦਾ ਆਨੰਦ ਲਿਆ।