ਨਾਟਕਰਮੀ ਗੁਰਮੇਲ ਸ਼ਾਮ ਨਗਰ ਨੂੰ ਸਦਮਾ, ਪਿਤਾ ਦਾ ਦੇਹਾਂਤ

ਐਸ ਏ ਐਸ ਨਗਰ, 6 ਅਕਤੂਬਰ - ਇਪਟਾ, ਪੰਜਾਬ ਦੇ ਮੀਤ ਪ੍ਰਧਾਨ ਅਤੇ ਨਾਟਕਰਮੀ ਗੁਰਮੇਲ ਸ਼ਾਮ ਨਗਰ ਦੇ ਪਿਤਾ ਗਿਆਨੀ ਝੰਡਾ ਸਿੰਘ ਦਾ 82 ਸਾਲ ਦੀ ਉਮਰ ਭੋਗ ਕੇ ਦੇਹਾਂਤ ਹੋ ਗਿਆ। ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਗਿਆਨੀ ਝੰਡਾ ਸਿੰਘ ਨੇ ਘੋਰ ਆਰਿਥਕ ਮੰਦਹਾਲੀ ਅਤੇ ਤੰਗੀਆਂ-ਤੁਰਸ਼ੀਆਂ ਨਾਲ ਦਸਤ ਪੰਜਾ ਲੈਂਦਿਆਂ ਇਕ ਪੁੱਤਰ ਅਤੇ ਨੌਂ ਧੀਆਂ ਨੂੰ ਉੱਚ ਸਿਖਿਆ ਪ੍ਰਾਪਤ ਕਰਵਾਕੇ ਚੰਗੇ ਰੁਤਬੇ ਹਾਸਿਲ ਕਰਨ ਦੇ ਯੋਗ ਬਣਾਇਆ।

ਐਸ ਏ ਐਸ ਨਗਰ, 6 ਅਕਤੂਬਰ - ਇਪਟਾ, ਪੰਜਾਬ ਦੇ ਮੀਤ ਪ੍ਰਧਾਨ ਅਤੇ ਨਾਟਕਰਮੀ ਗੁਰਮੇਲ ਸ਼ਾਮ ਨਗਰ ਦੇ ਪਿਤਾ ਗਿਆਨੀ ਝੰਡਾ ਸਿੰਘ ਦਾ 82 ਸਾਲ ਦੀ ਉਮਰ ਭੋਗ ਕੇ ਦੇਹਾਂਤ ਹੋ ਗਿਆ। ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਦੱਸਿਆ ਕਿ ਗਿਆਨੀ ਝੰਡਾ ਸਿੰਘ ਨੇ ਘੋਰ ਆਰਿਥਕ ਮੰਦਹਾਲੀ ਅਤੇ ਤੰਗੀਆਂ-ਤੁਰਸ਼ੀਆਂ ਨਾਲ ਦਸਤ ਪੰਜਾ ਲੈਂਦਿਆਂ ਇਕ ਪੁੱਤਰ ਅਤੇ ਨੌਂ ਧੀਆਂ ਨੂੰ ਉੱਚ ਸਿਖਿਆ ਪ੍ਰਾਪਤ ਕਰਵਾਕੇ ਚੰਗੇ ਰੁਤਬੇ ਹਾਸਿਲ ਕਰਨ ਦੇ ਯੋਗ ਬਣਾਇਆ। ਉਨ੍ਹਾਂ ਦਾ ਪੁੱਤਰ ਗੁਰਮੇਲ ਸ਼ਾਮ ਨਗਰ ਮਿਹਨਤੀ ਅਧਿਆਪਕ ਹੋਣ ਦੇ ਨਾਲ ਨਾਲ ਰੰਗਮੰਚ ਦੇ ਖੇਤਰ ਵਿਚ ਵੀ ਸਿਰੜ ਅਤੇ ਇਮਾਨਦਾਰੀ ਨਾਲ ਕਾਰਜਸ਼ੀਲ ਹੈ।
ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ, ਪੰਜਾਬ ਦੇ ਜਨਰਲ ਸੱੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕੰਵਲ ਨੈਣ ਸਿੰਘ ਸੇਖੋਂ ਅਤੇ ਇਪਟਾ ਕਾਰਕੁਨ ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਦਲਬਾਰ ਸਿੰਘ, ਹਰਜੀਤ ਕੈਂਥ, ਡਾ. ਕੁਲਦੀਪ ਦੀਪ, ਕਿਰਤੀ ਕ੍ਰਿਪਾਲ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਬਿੱਟੂ ਮਾਨਸਾ, ਸੋਮਪਾਲ ਹੀਰਾ, ਗੁਰਮੀਤ ਪਾਹੜਾ, ਬਲਬੀਰ ਮੂਦਲ, ਗਮਨੂ ਬਾਂਸਲ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਨਰਿੰਦਰ ਨੀਨਾ, ਅਸ਼ੋਕ ਪੁਰੀ, ਵਿੱਕੀ ਮਹੇਸਰੀ, ਇੰਦਜੀਤ ਮੋਗਾ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ’, ਨਰਿੰਦਰ ਨਸਰੀਨ ਅਤੇ ਰਿੱਤੂਰਾਗ ਨੇ ਗਿਆਨੀ ਝੰਡਾ ਸਿੰਘ ਹੋਰਾਂ ਦੇ ਵਿਛੋੜੇ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੀ ਯਾਦ ਵਿਚ ਕੀਰਤਨ ਅਤੇ ਅਤਿਮ ਅਰਦਾਸ 8 ਅਕਤੂਬਰ ਨੁੰ ਗੁਰੂਦੁਆਰਾ ਟਾਹਲੀ ਸਾਹਿਬ, ਪਿੰਡ ਸ਼ਾਮ ਨਗਰ (ਅੰਮ੍ਰਿਤਸਰ ਸਾਹਿਬ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।