ਬਾਲ ਵਿਆਹ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ
ਐਸ.ਏ.ਐਸ. ਨਗਰ, 28 ਜੂਨ- ਪੰਜਾਬ ਪੁਲੀਸ ਸਾਂਝ ਕੇਂਦਰ ਸਬ ਡਿਵੀਜ਼ਨ ਨੰਬਰ 1 ਵੱਲੋਂ ਸਥਾਨਕ ਉਦਯੋਗਿਕ ਖੇਤਰ ਫੇਜ਼-7 ਵਿੱਚ ਸਥਿਤ ਗੁਰੂ ਨਾਨਕ ਅਮਰ ਕਲੋਨੀ ਸੈਕਟਰ-57 ਵਿੱਚ ਸੈਮੀਨਾਰ ਲਗਾਇਆ ਗਿਆ, ਜਿਸ ਦੌਰਾਨ ਲੋਕਾਂ ਨੂੰ ਛੋਟੀ ਉਮਰ ਵਿਆਹ ਨਾ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ।

ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ. ਰਣਬੀਰ ਸਿੰਘ ਦੀ ਅਗਵਾਈ ਵਿੱਚ ਲਗਾਏ ਗਏ ਇਸ ਸੈਮੀਨਾਰ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ ਵਿਆਹ ਵੇਲੇ ਲੜਕੀ ਦੀ ਉਮਰ 18 ਸਾਲ ਤੇ ਲੜਕੇ ਦੀ ਉਮਰ 21 ਸਾਲ ਤੋਂ ਵੱਧ ਉਪਰ ਹੋਣੀ ਚਾਹੀਦੀ ਹੈ।
ਇਸ ਮੌਕੇ ਏ.ਐਸ.ਆਈ. ਰਣਬੀਰ ਸਿੰਘ ਨੇ ਹਾਜ਼ਰ ਵਿਅਕਤੀਆਂ ਨੂੰ ਬਾਲ ਵਿਵਾਹ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਸਬ ਡਿਵੀਜ਼ਨ ਨੰਬਰ ਇੱਕ ਫੇਜ਼ ਇੱਕ ਦੇ ਥਾਣੇ ਤੋਂ ਸਾਹਿਲ ਸੈਣੀ ਅਤੇ ਕਮੇਟੀ ਮੈਂਬਰ ਆਰ.ਪੀ. ਵਾਲੀਆ ਵੀ ਹਾਜ਼ਰ ਸਨ।