ਸੁਹੰਜਣਾ ਅਤੇ ਟਾਹਲੀ ਦੇ ਬੂਟੇ ਲਗਾ ਕੇ ਮਨਾਇਆ ਵਣ ਮਹੋਤਸਵ

ਐਸ.ਏ.ਐਸ. ਨਗਰ, 28 ਜੂਨ- ਪੰਜਾਬ ਵਾਤਾਵਰਣ ਸੋਸਾਇਟੀ (ਰਜਿ.) ਵੱਲੋਂ ਫੇਜ਼ 2, ਮੁਹਾਲੀ ਵਿਖੇ ਗਿਆਨ ਜੋਤੀ ਸਕੂਲ ਦੇ ਨੇੜੇ ਪੈਂਦੇ ਪਾਰਕ ਵਿੱਚ ਮੋਰਿੰਗਾ (ਸੁਹੰਜਣਾ) ਅਤੇ ਸ਼ੀਸ਼ਮ (ਟਾਹਲੀ) ਦੇ ਬੂਟੇ ਲਗਾ ਕੇ ਵਣ ਮਹੋਤਸਵ ਮਨਾਇਆ ਗਿਆ।

ਐਸ.ਏ.ਐਸ. ਨਗਰ, 28 ਜੂਨ- ਪੰਜਾਬ ਵਾਤਾਵਰਣ ਸੋਸਾਇਟੀ (ਰਜਿ.) ਵੱਲੋਂ ਫੇਜ਼ 2, ਮੁਹਾਲੀ ਵਿਖੇ ਗਿਆਨ ਜੋਤੀ ਸਕੂਲ ਦੇ ਨੇੜੇ ਪੈਂਦੇ ਪਾਰਕ ਵਿੱਚ ਮੋਰਿੰਗਾ (ਸੁਹੰਜਣਾ) ਅਤੇ ਸ਼ੀਸ਼ਮ (ਟਾਹਲੀ) ਦੇ ਬੂਟੇ ਲਗਾ ਕੇ ਵਣ ਮਹੋਤਸਵ ਮਨਾਇਆ ਗਿਆ।
ਇਸ ਮੌਕੇ ਰਾਜਾ ਕੰਵਰਜੋਤ ਸਿੰਘ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪ੍ਰਣ ਕਰ ਲਈਏ ਕਿ ਸਾਰੇ ਇੱਕ-ਇੱਕ ਬੂਟਾ ਲਗਾਵਾਂਗੇ ਅਤੇ ਉਸ ਦੀ ਦੇਖਭਾਲ ਵੀ ਕਰਾਂਗੇ ਤਾਂ ਇਸ ਨਾਲ ਨਾ ਸਿਰਫ਼ ਵਾਤਾਵਰਣ ਵਿੱਚ ਲੋੜੀਂਦਾ ਸੁਧਾਰ ਹੋਵੇਗਾ ਬਲਕਿ ਇਸ ਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਬੂਟੇ ਲਗਾਉਣੇ ਬਹੁਤ ਲਾਹੇਵੰਦ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਤੇ ਇਹ ਪੂਰੇ ਬਰਸਾਤੀ ਮੌਸਮ ਵਿੱਚ ਜਾਰੀ ਰਹੇਗੀ।
ਇਸ ਮੌਕੇ ਪੰਜਾਬ ਵਾਤਾਵਰਣ ਸੋਸਾਇਟੀ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਸੈਣੀ, ਡਿਵੀਜ਼ਨਲ ਜੰਗਲਾਤ ਅਫਸਰ (ਰਿਟਾ.), ਜਸਮੇਰ ਸਿੰਘ ਸਹੋਤਾ ਡੀ.ਐਫ.ਓ. ਰਿਟਾ., ਬਲਬੀਰ ਸਿੰਘ ਡੀ.ਐਫ.ਓ. ਰਿਟਾ., ਰਜਿੰਦਰ ਸਿੰਘ ਰਾਣਾ ਮਿਉਂਸਪਲ ਕੌਂਸਲਰ, ਬਲਜਿੰਦਰ ਸਿੰਘ, ਬੀ.ਕੇ. ਵਰਮਾ ਅਤੇ ਫੇਜ਼ 2 ਹੋਰਨਾਂ ਵਸਨੀਕਾਂ ਵੱਲੋਂ ਪੌਦੇ ਲਗਾਏ ਗਏ ਅਤੇ ਇਨ੍ਹਾਂ ਪੌਦਿਆਂ ਦੀ ਦੇਖਭਾਲ ਕਰਨ ਦੀ ਸਹੁੰ ਚੁੱਕੀ।