ਪੈਰਾ ਏਸ਼ਿਆਈ ਖੇਡਾਂ ਦੇ 13 ਖਿਡਾਰੀਆਂ ਅਤੇ ਮੈਡਲ ਜੇਤੂਆਂ ਦੇ ਲਈ 19.72 ਕਰੋੜ ਰੁਪਏ ਦੀ ਇਨਾਮ ਰਕਮ ਮੰਜੂਰ

ਚੰਡੀਗੜ੍ਹ, 27 ਜੂਨ - ਹਰਿਆਣਾ ਪੈਰਾ ਸਪੋਰਟਸ ਏਸੋਸਇਏਸ਼ਨ ਦੀ ਚੇਅਰਮੈਨ ਅਤੇ ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਬਾਅਦ ਹਰਿਆਣਾ ਸਰਕਾਰ ਨੇ ਚੌਥੇ ਪੈਰਾ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਦੇ 13 ਖਿਡਾਰੀਆਂ ਨੂੰ ਨਗਦ ਪੁਰਸਕਾਰ ਲਈ 19.72 ਕਰੋੜ ਰੁਪਏ ਦੀ ਇਨਾਮ ਰਕਮ ਮੰਜੂਰ ਕੀਤੀ ਹੈ।

ਚੰਡੀਗੜ੍ਹ, 27 ਜੂਨ - ਹਰਿਆਣਾ ਪੈਰਾ ਸਪੋਰਟਸ ਏਸੋਸਇਏਸ਼ਨ ਦੀ ਚੇਅਰਮੈਨ ਅਤੇ ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਬਾਅਦ ਹਰਿਆਣਾ ਸਰਕਾਰ ਨੇ ਚੌਥੇ ਪੈਰਾ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਦੇ 13 ਖਿਡਾਰੀਆਂ ਨੂੰ ਨਗਦ ਪੁਰਸਕਾਰ ਲਈ 19.72 ਕਰੋੜ ਰੁਪਏ ਦੀ ਇਨਾਮ ਰਕਮ ਮੰਜੂਰ ਕੀਤੀ ਹੈ।
          ਇੰਨ੍ਹਾ ਪੁਰਸਕਾਰ ਪ੍ਰਾਪਤਕਰਤਾਵਾਂ ਵਿੱਚ ੲਥਲੇਟਿਕਸ ਖਿਡਾਰੀ ਹੈਨੀ ਨੂੰ ਗੋਲਡ ਮੈਡਲ ਜਿੱਤਣ 'ਤੇ 3 ਕਰੋੜ ਰੁਪਏ ਮਿਲਣਗੇ। ਨਿਵੇਸ਼ ਕੁਮਾਰ (ਪੈਰਾ ਬੈਡਮਿੰਟਨ) ਨੂੰ ਗੋਲਡ ਮੈਡਲ ਜਿੱਤਣ 'ਤੇ 3 ਕਰੋੜ ਰੁਪਏ ਅਤੇ ਸਿਲਵਰ ਮੈਡਲ ਜਿੱਤਣ 'ਤੇ 1.5 ਕਰੋੜ ਰੁਪਏ ਮਿਲਣਗੇ। ਸਰਿਤਾ ਅਧਾਨਾ (ਪੈਰਾ ਆਰਚਰੀ) ਨੂੰ ਸਿਲਵਲ ਮੈਡਲ ਜਿੱਤਣ 'ਤੇ 1.5 ਕਰੋੜ ਰੁਪਏ ਮਿਲਣਗੇ।
 ਪੂਜਾ, ਧਰਮਬੀਰ, ਰਿੰਕੂ, ਪ੍ਰਸਾਦ, ਯੋਗੇਸ਼ ਕਧੁਨਿਆ, ਰਾਮਪਾਲ ਅਤੇ ਮੀਨੂ ਘਨਘਸ ਨੂੰ ਸਿਲਵਰ ਮੈਡਲ ਜਿੱਤਣ 'ਤੇ 1.50-1.50 ਕਰੋੜ ਰੁਪਏ ਮਿਲਣਗੇ। ਪੈਰਾ ਲਾਨ ਬਾਲ ਖਿਡਾਰੀ ਅੰਜੂ ਬਾਲਾ, ਏਥਲੇਟਿਕਸ ਖਿਡਾਰੀ ਜਸਬੀਰ ਅਤੇ ਕੈਨੋਇੰਗ ਖਿਡਾਰੀ ਜੈਯਦੀਪ ਨੂੰ ਖੇਡਾਂ ਵਿੱਚ ਹਿੱਸਾ ਲੇਣ ਦੀ ਏਵਜ ਵਿੱਚ 7.50-.7.50 ਲੱਖ ਰੁਪਏ ਮਿਲਣਗੇ।
          ਇਸ ਤੋਂ ਇਲਾਵਾ, ਏਥਲੇਟਿਕਸ ਖਿਡਾਰੀ ਪ੍ਰਣਵ ਯੁਰਮਾ, ਰਮਨ ਸ਼ਰਮਾ, ਸੁਮਿਤ ਅਤੇ ਤਰੁਣ ਢਿੱਲੋਂ ਨੂੰ ਵੀ ਗੋਲਡ ਮੈਡਲ ਜਿੱਤਣ 'ਤੇ 3-3 ਕਰੋੜ ਰੁਪਏ ਮਿਲਣਗੇ। ਉਨ੍ਹਾਂ ਦੀ ਇਨਾਮੀ ਰਕਮ ਆਉਣ ਵਾਲੇ ਦਿਨਾਂ ਵਿੱਚ ਮੰਜੂਰ ਕੀਤੀ ਜਾਵੇਗੀ।
          ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਾਡੇ ਪੈਰਾ ਏਥਲੀਟਾਂ ਨੇ ਹਰਿਆਣਾ ਅਤੇ ਦੇਸ਼ ਨੂੰ ਬਹੁਤ ਮਾਣ ਵਧਾਇਆ ਹੈ। ਇਹ ਯਕੀਨੀ ਕਰਨਾ ਸਾਡੀ ਜਿਮੇਵਾਰੀ ਸੀ ਕਿ ਉਨ੍ਹਾਂ ਨੂੰ ਬਿਨ੍ਹਾਂ ਦੇਰੀ ਦੇ ਸਨਮਾਨਿਤ ਕਰ ਪੁਰਸਕ੍ਰਿਤ ਕੀਤਾ ਜਾਵੇ। ਮੈਂ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਦਿੰਦੀ ਹਾਂ। ਸੂਬਾ ਸਰਕਾਰ ਹਰ ਉਸ ਏਥਲੀਟ ਨੂੰ ਮਜਬੂਤ ਬਨਾਉਣ ਲਈ ਪ੍ਰਤੀਬੱਧ ਹੈ ਜੋ ਭਾਰਤ ਨੂੰ ਮਾਣ ਦਿਵਾਉਣ ਲਈ ਚਨੌਤੀਆਂ ਨੂੰ ਪਾਰ ਕਰਦਾ ਹੈ।
          ਉਨ੍ਹਾਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੈਰਾ-ਸਪੋਰਟਸ ਲਈ ਇੱਕ ਸਹਾਇਕ ਮਾਹੌਲ ਬਨਾਉਣ ਲਈ ਸਮਰਪਿਤ ਹੈ। ਵਰਨਣਯੋਗ ਹੈ ਕਿ ਖਿਡਾਰੀਆਂ ਨੈ ਨਗਦ ਪੁਰਸਕਾਰ ਵੰਡ ਦੇ ਸਬੰਧ ਵਿੱਚ ਕੁੱਝ ਦਿਨ ਪਹਿਲਾਂ ਕੁਮਾਰੀ ਆਰਤੀ ਸਿੰਘ ਰਾਓ ਨਾਲ ਮੁਲਾਕਾਤ ਕੀਤੀ ਸੀ। ਮੰਤਰੀ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਾਹਮਣੇ ਚੁੱਕਿਆ, ਜਿਸ ਦੇ ਨਤੀਜੇਵਜੋ ਤੁਰੰਤ ਕਾਰਵਾਈ ਕੀਤੀ ਗਈ ਅਤੇ ਪੁਰਸਕਾਰ ਰਕਮ ਵੰਡ ਕੀਤੀ ਗਈ ਹੈ।