
ਪਿੰਡ ਸਸੋਲੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਨਗਰ ਦੀ ਸੁੱਖ ਸ਼ਾਂਤੀ ਲਈ ਸਾਲਾਨਾ ਛਿੰਝ ਮੇਲਾ ਕਰਵਾਇਆ
ਹੁਸ਼ਿਆਰਪੁਰ, 11 ਸਤੰਬਰ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਸਸੋਲੀ ਵਿਖੇ ਦਰਬਾਰ ਪੰਜ ਪੀਰ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਸੁਮਨ ਸਮੂਹ ਪਰਿਵਾਰ ਵੱਲੋਂ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਛਿੰਝ ਮੇਲੇ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨਾ ਨੇ ਹਿੱਸਾ ਲਿਆ।
ਹੁਸ਼ਿਆਰਪੁਰ, 11 ਸਤੰਬਰ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਸਸੋਲੀ ਵਿਖੇ ਦਰਬਾਰ ਪੰਜ ਪੀਰ ਅਸਥਾਨ ਤੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆ ਅਤੇ ਇਲਾਕੇ ਦੇ ਸਹਿਯੋਗ ਨਾਲ ਸੁਮਨ ਸਮੂਹ ਪਰਿਵਾਰ ਵੱਲੋਂ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਵਿੱਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਛਿੰਝ ਮੇਲੇ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨਾ ਨੇ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਟਕੇ ਦੀ ਕੁਸ਼ਤੀ ਹੈਪੀ ਤਾਜੋਵਾਲ ਅਤੇ ਸ਼ਰੀਫ਼ ਚੱਬੇਵਾਲ ਵਿਚਕਾਰ ਕਰਵਾਈ ਗਈ। ਜਿਸ ਵਿਚ ਹੈਪੀ ਤਾਜੋਵਾਲ ਨੇ ਪਟਕੇ ਦੀ ਕੁਸ਼ਤੀ ਦੰਗਲ ਜੇਤੂ ਰਿਹਾ। ਇਸ ਮੌਕੇ ਪ੍ਰਬੰਧਕਾਂ ਅਤੇ ਸੁਮਨ ਸਮੂਹ ਪਰਿਵਾਰ ਵੱਲੋਂ ਹੈਪੀ ਤਾਜੋਵਾਲ ਨੂੰ ਗੁਰਜ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਫੋਟੋ ਕੈਪਸਨ -ਪਿੰਡ ਸਸੋਲੀ ਵਿਖੇ ਬਾਬਾ ਗੁੱਗਾ ਜਾਹਰ ਪੀਰ ਜੀ ਦੀ ਯਾਦ ਸਾਲਾਨਾ ਛਿੰਝ ਮੇਲੇ ਮੌਕੇ ਪ੍ਰਬੰਧਕ ਕਮੇਟੀ ਜੇਤੂ ਪਹਿਲਵਾਨ ਨੂੰ ਸਨਮਾਨਿਤ ਕਰਦੇ ਹੋਏ।
