ਖਾਟੂ ਸ਼ਾਮ ਜੀ ਤੋਂ ਵਾਪਿਸ ਆ ਰਹੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

ਜੈਪੁਰ, 11 ਸਤੰਬਰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇਕ ਹਾਦਸੇ ਵਿੱਚ 2 ਪਰਿਵਾਰਾਂ ਦੇ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਜ਼ਖ਼ਮੀ ਹੋ ਗਏ।

ਜੈਪੁਰ, 11 ਸਤੰਬਰ  ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇਕ ਹਾਦਸੇ ਵਿੱਚ 2 ਪਰਿਵਾਰਾਂ ਦੇ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਰੂਪਬਾਸ ਥਾਣਾ ਖੇਤਰ ਵਿੱਚ ਇਹ ਹਾਦਸਾ ਬੀਤੀ ਰਾਤ ਕਰੀਬ ਇਕ ਵਜੇ ਇਕ ਕਾਰ ਅਤੇ ਨਿੱਜੀ ਬੱਸ ਦੀ ਟੱਕਰ ਕਾਰਨ ਹੋਇਆ। ਪੀੜਤ ਖਾਟੂ ਸ਼ਾਮਜੀ ਮੰਦਰ ਤੋਂ ਧੌਲਪੁਰ ਜ਼ਿਲ੍ਹੇ ਵਿੱਚ ਆਪਣੇ ਘਰ ਪਰਤ ਰਹੇ ਸਨ। ਥਾਣਾ ਇੰਚਾਰਜ ਬਨੇ ਸਿੰਘ ਨੇ ਦੱਸਿਆ ਕਿ ਮੌਕੇ ਤੇ 2 ਸਾਂਡ ਵੀ ਮ੍ਰਿਤਕ ਮਿਲੇ ਹਨ ਅਤੇ ਪਹਿਲੀ ਨਜ਼ਰ ਸਾਂਡਾਂ ਦੇ ਆਪਸ ਵਿੱਚ ਲੜਨ ਕਾਰਨ ਇਹ ਹਾਦਸਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਹਾਦਸਾ ਪੁਲੀਸ ਥਾਣੇ ਨੇੜੇ ਹੋਇਆ ਅਤੇ ਟੱਕਰ ਦੇ ਤੁਰੰਤ ਬਾਅਦ ਪੁਲੀਸ ਅਤੇ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਵਿੱਚੋਂ 6 ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਹਾਦਸੇ ਵਿੱਚ 2 ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।