ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ
ਮੁੰਬਈ- ਪਰਚੂਨ ਮਹਿੰਗਾਈ ਅਪਰੈਲ ਵਿਚ ਲਗਭਗ ਛੇ ਸਾਲਾਂ ਦੇ ਹੇਠਲੇ ਪੱਧਰ 3.16 ਪ੍ਰਤੀਸ਼ਤ ’ਤੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਤੇਜ਼ੀ ਦਰਜ਼ ਕੀਤੀ ਗਈ। 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 281.43 ਅੰਕ ਚੜ੍ਹ ਕੇ 81,429.65 ’ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਐੱਨਐੱਸਈ ਨਿਫਟੀ 96.65 ਅੰਕ ਵਧ ਕੇ 24,675 ’ਤੇ ਪਹੁੰਚ ਗਿਆ।

ਸੈਂਸੈਕਸ ਫਰਮਾਂ ਵਿੱਚੋਂ ਟਾਟਾ ਸਟੀਲ, ਭਾਰਤੀ ਏਅਰਟੈੱਲ, ਈਟਰਨਲ, ਟੈੱਕ ਮਹਿੰਦਰਾ, ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ ਅਤੇ ਰਿਲਾਇੰਸ ਇੰਡਸਟਰੀਜ਼ ਪ੍ਰਮੁੱਖ ਲਾਭਕਾਰੀ ਸਨ। ਦੂਰਸੰਚਾਰ ਆਪਰੇਟਰ ਭਾਰਤੀ ਏਅਰਟੈੱਲ ਨੇ ਮਾਰਚ 2025 ਦੀ ਤਿਮਾਹੀ ਵਿਚ ਏਕੀਕ੍ਰਿਤ ਸ਼ੁੱਧ ਲਾਭ ਵਿਚ ਲਗਭਗ ਪੰਜ ਗੁਣਾ ਵਾਧਾ ਦਰਜ ਕਰਨ ਤੋਂ ਬਾਅਦ 2 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦਰਜ ਕੀਤਾ।
ਹਾਲਾਂਕਿ ਟਾਟਾ ਮੋਟਰਜ਼, ਏਸ਼ੀਅਨ ਪੇਂਟਸ, ਨੇਸਲੇ ਅਤੇ ਇੰਡਸਇੰਡ ਬੈਂਕ ਪਛੜਨ ਵਾਲਿਆਂ ਵਿਚ ਸ਼ਾਮਲ ਸਨ। ਟਾਟਾ ਮੋਟਰਜ਼ ਨੇ ਮਾਰਚ ਤਿਮਾਹੀ ਲਈ ਏਕੀਕ੍ਰਿਤ ਸ਼ੁੱਧ ਲਾਭ ਵਿੱਚ 51 ਪ੍ਰਤੀਸ਼ਤ ਦੀ ਗਿਰਾਵਟ ਦੀ ਰਿਪੋਰਟ ਕਰਨ ਤੋਂ ਬਾਅਦ 1 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ। ਉਧਰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਂਈਆ 31 ਪੈਸੇ ਵਧ ਕੇ 85.05 ‘ਤੇ ਪਹੁੰਚ ਗਿਆ।