ਸ਼੍ਰੀਮਤੀ ਕਮਲੇਸ਼ ਰਾਣੀ ਨਮਿੱਤ ਅੰਤਿਮ ਅਰਦਾਸ 25 ਮਈ ਦਿਨ ਐਤਵਾਰ ਨੂੰ
ਮਾਹਿਲਪੁਰ, 19 ਮਈ- ਉੱਘੇ ਸਮਾਜ ਸੇਵਕ ਕੌਂਸਲਰ ਬਲਵਿੰਦਰ ਮਰਵਾਹਾ ਪ੍ਰਧਾਨ ਵਾਲਮੀਕ ਸਭਾ ਮਾਹਿਲਪੁਰ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਕਮਲੇਸ਼ ਰਾਣੀ ਪਤਨੀ ਹਰਮੇਸ਼ ਲਾਲ ਵਾਸੀ ਵਾਰਡ ਨੰਬਰ 12 ਮਾਹਿਲਪੁਰ ਜੋ ਕਿ 13 ਮਈ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਨਿਵਾਜੇ ਸਨ।

ਉਹਨਾਂ ਦੀ ਅੰਤਿਮ ਅਰਦਾਸ 25 ਮਈ ਦਿਨ ਐਤਵਾਰ ਨੂੰ ਵਿਸ਼ਕਰਮਾ ਮੰਦਿਰ ਨੇੜੇ ਕਰਮ ਹੋਟਲ ਦੁਪਹਿਰ 12 ਤੋਂ 2 ਵਜੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਮੇਸ਼ ਲਾਲ ਮਰਵਾਹਾ, ਨਰਿੰਦਰ ਪਾਲ ਮਰਵਾਹਾ ਅਤੇ ਬਲਵਿੰਦਰ ਮਰਵਾਹਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਯੋਗ ਵਸਿਸ਼ਟ ਮਹਾ ਰਮਾਇਣ ਦਾ ਪਾਠ ਕੀਤਾ ਜਾਵੇਗਾ।
ਉਸ ਤੋਂ ਬਾਅਦ ਸਮਾਗਮ ਵਿੱਚ ਸ਼ਾਮਿਲ ਵੱਖ-ਵੱਖ ਸ਼ਖਸ਼ੀਅਤਾਂ ਉਸ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੀਆਂ। ਮਾਹਿਲਪੁਰ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੌਂਸਲਰ ਬਲਵਿੰਦਰ ਮਰਵਾਹਾ ਅਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।