ਪੁਲੀਸ ਕਾਲੋਨੀ ਫੇਜ 8 ਦੇ ਵਸਨੀਕਾਂ ਨੂੰ ਛੇ ਦਿਨਾਂ ਤੋਂ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ

ਐਸ ਏ ਐਸ ਨਗਰ, 19 ਮਈ- ਮੁਹਾਲੀ ਦੇ ਫੇਜ 8 ਸਥਿਤ ਪੁਲੀਸ ਸੁਸਾਇਟੀ ਰਿਹਾਇਸ਼ੀ ਸੁਸਾਇਟੀ ਦੇ ਵਿੱਚ ਤਕਰੀਬਨ ਪਿਛਲੇ ਛੇ ਦਿਨਾਂ ਤੋਂ ਪਾਣੀ ਦੀ ਭਾਰੀ ਕਿੱਲਤ ਆ ਰਹੀ ਹੈ।

ਐਸ ਏ ਐਸ ਨਗਰ, 19 ਮਈ- ਮੁਹਾਲੀ ਦੇ ਫੇਜ 8 ਸਥਿਤ ਪੁਲੀਸ ਸੁਸਾਇਟੀ ਰਿਹਾਇਸ਼ੀ ਸੁਸਾਇਟੀ ਦੇ ਵਿੱਚ ਤਕਰੀਬਨ ਪਿਛਲੇ ਛੇ ਦਿਨਾਂ ਤੋਂ ਪਾਣੀ ਦੀ ਭਾਰੀ ਕਿੱਲਤ ਆ ਰਹੀ ਹੈ।
ਸੁਸਾਇਟੀ ਦੇ ਵਸਨੀਕਾਂ ਵੱਲੋਂ ਕਿਹਾ ਗਿਆ ਹੈ ਕਿ ਤਕਰੀਬਨ ਪਿਛਲੇ ਛੇ ਦਿਨਾਂ ਤੋਂ ਪਾਣੀ ਦੀ ਇੱਕ ਬੂੰਦ ਵੀ ਉਹਨਾਂ ਨੂੰ ਨਹੀਂ ਮਿਲੀ। ਪੁਲੀਸ ਮੁਲਾਜ਼ਮ ਹੋਣ ਕਾਰਨ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕਿਸੇ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ।
ਪੁਲੀਸ ਸੁਸਾਇਟੀ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲਾਈਨ ਵਿੱਚੋਂ ਪਾਣੀ ਮੁਹਾਲੀ ਦੇ ਫੇਜ 8 ਸਥਿਤ ਇੱਕ ਨਿੱਜੀ ਮਾਲ ਨੂੰ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੀ ਸੁਸਾਇਟੀ ਵਿੱਚ ਪਾਣੀ ਸਪਲਾਈ ਪਿਛਲੇ ਛੇ ਦਿਨਾਂ ਤੋਂ ਬੰਦ ਕੀਤੀ ਹੋਈ ਹੈ। 
ਵਸਨੀਕਾਂ ਨੂੰ ਪ੍ਰਾਈਵੇਟ ਤੌਰ ਤੇ ਟੈਂਕਰ ਮੰਗਵਾ ਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ ਪਰੰਤੂ ਪਾਣੀ ਦੇ ਟੈਂਕਰਾਂ ਵੱਲੋਂ ਵੀ ਮਨਮਾਨੀ ਢੰਗ ਨਾਲ ਪੈਸੇ ਵਸੂਲੇ ਜਾ ਰਹੇ ਹਨ ਅਤੇ ਪਾਣੀ ਦੇ ਟੈਂਕਰ ਵਾਲੇ 400 ਰੁਪਏ ਤੋਂ ਲੈ ਕੇ 800 ਰੁਪਏ ਤੱਕ ਲੈ ਰਹੇ ਹਨ।