ਟਰੈਫਿਕ ਪੁਲੀਸ ਰਾਜਪੁਰਾ ਨੇ ਵੰਡੇ 600 ਹੈਲਮੈਟ
ਰਾਜਪੁਰਾ, 19 ਮਈ- ਟਰੈਫਿਕ ਪੁਲੀਸ ਰਾਜਪੁਰਾ ਅਤੇ ਟੀ ਡੀ ਆਈ ਕਨਾਟ ਸਟੇਟ ਦੇ ਸਹਿਯੋਗ ਨਾਲ ਰਾਜਪੁਰਾ ਦੇ ਗਗਨ ਚੌਂਕ ਵਿਖੇ 600 ਦੇ ਕਰੀਬ ਫਰੀ ਹੈਲਮੈਟ ਵੰਡੇ ਗਏ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਰਾਜਪੁਰਾ, 19 ਮਈ- ਟਰੈਫਿਕ ਪੁਲੀਸ ਰਾਜਪੁਰਾ ਅਤੇ ਟੀ ਡੀ ਆਈ ਕਨਾਟ ਸਟੇਟ ਦੇ ਸਹਿਯੋਗ ਨਾਲ ਰਾਜਪੁਰਾ ਦੇ ਗਗਨ ਚੌਂਕ ਵਿਖੇ 600 ਦੇ ਕਰੀਬ ਫਰੀ ਹੈਲਮੈਟ ਵੰਡੇ ਗਏ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਐਸ ਐਚ ਓ ਇੰਸਪੈਕਟਰ ਕਿਰਪਾਲ ਸਿੰਘ ਅਤੇ ਟਰੈਫਿਕ ਇੰਚਾਰਜ ਰਾਜਪੁਰਾ ਏ ਐਸ ਆਈ ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਟੀ ਡੀ ਆਈ ਕਨਾਟ ਸਟੇਟ ਦੇ ਸਹਿਯੋਗ ਨਾਲ 600 ਦੇ ਕਰੀਬ ਫਰੀ ਹੈਲਮੈਟ ਵੰਡੇ ਗਏ ਹਨ। ਉਹਨਾਂ ਕਿਹਾ ਕਿ ਲੋਕ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਜ਼ਰੂਰ ਪਾਉਣ ਤਾਂ ਜੋ ਹਾਦਸਾ ਹੋਣ ਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।
ਇਸ ਮੌਕੇ ਤੇ ਕਨਾਟ ਸਟੇਟ ਦੇ ਕਰਮਚਾਰੀ ਅਤੇ ਟਰੈਫਿਕ ਪੁਲੀਸ ਟੀਮ ਮੌਜੂਦ ਰਹੀ ਅਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਹੈਲਮੈਟ ਦੀ ਮਹੱਤਤਾ ਬਾਰੇ ਦੱਸਿਆ ਗਿਆ।